ਵਧਦੀ ਜਾ ਰਹੀ ਹੈ ਜ਼ਖ਼ਮੀ ਖਿਡਾਰੀਆਂ ਦੀ ਸੂਚੀ, ਭਾਰਤੀ ਟੀਮ ਸਾਹਮਣੇ ਸਮੱਸਿਆ ‘ਫਿੱਟ-11’ ਦੀ

ਵਧਦੀ ਜਾ ਰਹੀ ਹੈ ਜ਼ਖ਼ਮੀ ਖਿਡਾਰੀਆਂ ਦੀ ਸੂਚੀ, ਭਾਰਤੀ ਟੀਮ ਸਾਹਮਣੇ ਸਮੱਸਿਆ ‘ਫਿੱਟ-11’ ਦੀ

ਨਵੀਂ ਦਿੱਲੀ– ਸਿਡਨੀ ਕ੍ਰਿਕਟ ਮੈਦਾਨ ’ਤੇ ਟੀ. ਵੀ. ਕੈਮਰਿਆਂ ਦੀ ਨਜ਼ਰ ਜਦੋਂ ਵੀ ਭਾਰਤੀ ਡ੍ਰੈਸਿੰਗ ਰੂਮ ਵੱਲ ਗਈ, ਆਰ. ਅਸ਼ਵਿਨ ਜਾਂ ਤਾਂ ਬਾਲਕਾਨੀ ਵਿਚ ਖੜ੍ਹਾ ਦਿਸਿਆ ਜਾਂ ਰੇਲਿੰਗ ’ਤੇ ਟਿਕਿਆ ਹੋਇਆ ਨਜ਼ਰ ਆਇਆ ਪਰ ਇਕ ਵਾਰ ਵੀ ਉਹ ਬੈਠਾ ਨਹੀਂ। ਦਰਸ਼ਕਾਂ ਨੂੰ ਲੱਗਦਾ ਹੈ ਕਿ ਆਸਟਰੇਲੀਆਈ ਹਮਲੇ ਦੇ ਸਾਹਮਣੇ ਚੇਤੇਸ਼ਵਰ ਪੁਜਾਰਾ ਤੇ ਰਿਸ਼ਭ ਪੰਤ ਦੀ ਬੱਲੇਬਾਜ਼ੀ ਨੂੰ ਦੇਖਦੇ ਹੋਏ ਸੀਨੀਅਰ ਖਿਡਾਰੀ ਹੋਣ ਦੇ ਨਾਅਤੇ ਉਹ ਤਣਾਅ ਵਿਚ ਹੋਵੇਗਾ ਪਰ ਅਸਲੀਅਤ ਉਸਦੀ ਪਤਨੀ ਪ੍ਰੀਤੀ ਦੇ ਟਵੀਟ ਤੋਂ ਪਤਾ ਲੱਗੀ। ਅਸ਼ਵਿਨ ਦੀ ਕਮਰ ਵਿਚ ਭਿਆਨਕ ਦਰਦ ਸੀ ਤੇ ਉਹ ਪਿਛਲੀ ਰਾਤ ਇਸਦੀ ਵਜ੍ਹਾ ਨਾਲ ਸੌਂ ਵੀ ਨਹੀਂ ਸਕਿਆ ਸੀ।

 

ਬ੍ਰਿਸਬੇਨ ਵਿਚ ਚੌਥੇ ਟੈਸਟ ਤੋਂ ਪਹਿਲਾਂ ਭਾਰਤੀ ਡ੍ਰੈਸਿੰਗ ਰੂਮ ‘ਮਿੰਨੀ ਹਸਪਤਾਲ’ ਬਣਨ ਲੱਗਾ ਹੈ। ਕੋਚ ਰਵੀ ਸ਼ਾਸਤਰੀ ਤੇ ਕਪਤਾਨ ਅਜਿੰਕਯ ਰਹਾਨੇ ਦੇ ਸਾਹਮਣੇ ਸਮੱਸਿਆ ਫਿੱਟ 11 ਖਿਡਾਰੀਆਂ ਨੂੰ ਇਕੱਠੇ ਕਰਨ ਦੀ ਹੈ ਕਿਉਂਕਿ ਜ਼ਖ਼ਮੀ ਖਿਡਾਰੀਆਂ ਦੀ ਸੂਚੀ ਵਿਚ ਮੰਯਕ ਅਗਰਵਾਲ ਤੇ ਬੁਮਰਾਹ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।
ਆਸਟਰੇਲੀਆ ਵਿਰੁੱਧ ਲੜੀ ਤੋਂ ਪਹਿਲਾਂ ਤੇ ਇਸ ਦੌਰਾਨ ਜ਼ਖ਼ਮੀ ਹੋਏ ਖਿਡਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ-ਇਸ਼ਾਂਤ ਸ਼ਰਮਾ : ਇਸ ਸੀਨੀਅਰ ਤੇਜ਼ ਗੇਂਦਬਾਜ਼ ਨੂੰ ਸਤੰਬਰ ਵਿਚ ਆਈ. ਪੀ. ਐੱਲ. ਦੇ ਪਹਿਲੇ ਹੀ ਮੈਚ ਵਿਚ ਬਾਂਹ ਵਿਚ ਸੱਟ ਲੱਗੀ। ਇਸ ਤੋਂ ਬਾਅਦ ਉਹ ਆਸਟਰੇਲੀਆ ਦੌਰੇ ਲਈ ਟੀਮ ਵਿਚ ਜਗ੍ਹਾ ਨਹੀਂ ਬਣਾ ਸਕਿਆ। ਹਾਲ ਹੀ ਵਿਚ ਸੱਯਦ ਮੁਸ਼ਤਾਕ ਅਲੀ ਟਰਾਫੀ ਘਰੇਲੂ ਟੂਰਨਾਮੈਂਟ ਲਈ ਉਸ ਨੇ ਮੁਕਾਬਲੇਬਾਜ਼ੀ ਕ੍ਰਿਕਟ ਵਿਚ ਵਾਪਸੀ ਕੀਤੀ। ਉਸ ਦੀ ਇੰਗਲੈਂਡ ਵਿਰੁੱਧ ਟੈਸਟ ਵਿਚ ਚੋਣ ਤੈਅ ਹੈ।

PunjabKesari
ਭੁਵਨੇਸ਼ਵਰ ਕੁਮਾਰ : ਸੀਮਤ ਓਵਰਾਂ ਦੇ ਮਾਹਿਰ ਤੇ ਟੈਸਟ ਟੀਮ ਦੇ ਰਿਜ਼ਰਵ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਨੂੰ ਆਈ. ਪੀ. ਐੱਲ. ਮੈਚ ਦੌਰਾਨ ਹੈਮਸਟ੍ਰਿੰਗ ਦੀ ਸੱਟ ਲੱਗੀ। ਰਿਹੈਬਿਲੀਟੇਸ਼ਨ ਕਾਰਣ ਉਹ ਆਸਟਰੇਲੀਆ ਦੌਰੇ ਵਿਚੋਂ ਬਾਹਰ ਰਿਹਾ। ਮੁਸ਼ਤਾਕ ਅਲੀ ਟਰਾਫੀ ਦੇ ਰਾਹੀਂ ਵਾਪਸੀ ਕੀਤੀ। ਇੰਗਲੈਂਡ ਵਿਰੁੱਧ ਚੋਣ ਤੈਅ।
ਵਰੁਣ ਚਕਰਵਰਤੀ : ਆਈ. ਪੀ. ਐੱਲ. ਦੀ ਖੋਜ ਕੋਲਕਾਤਾ ਨਾਈਟ ਰਾਈਡਰਜ਼ ਦਾ ਵਰੁਣ ਚੱਕਰਵਰਤੀ ਭਾਰਤੀ ਟੀ-20 ਟੀਮ ਵਿਚ ਚੁਣਿਆ ਗਿਆ ਪਰ ਚੋਣ ਕਮੇਟੀ ਦੇ ਮੁਖੀ ਸੁਨੀਲ ਜੋਸ਼ੀ ਨੂੰ ਉਸਦੇ ਮੋਢੇ ਦੀ ਸੱਟ ਬਾਰੇ ਪਤਾ ਨਹੀਂ ਸੀ, ਜਿਸ ਦੀ ਵਜ੍ਹਾ ਨਾਲ ਉਹ ਦੌਰੇ ਵਿਚੋਂ ਬਾਹਰ ਹੋ ਗਿਆ।

PunjabKesari
ਰੋਹਿਤ ਸ਼ਰਮਾ : ਆਈ. ਪੀ. ਐੱਲ. ਦੌਰਾਨ ਹੈਮਸਟ੍ਰਿੰਗ ਦੀ ਸੱਟ ਚਰਚਾ ਦਾ ਵਿਸ਼ਾ ਰਹੀ। ਮੁੰਬਈ ਇੰਡੀਅਨਜ਼ ਦੇ ਕਪਤਾਨ ਨੇ ਦਰਦ ਦੇ ਬਾਵਜੂਦ ਫਾਈਨਲ ਖੇਡਿਆ ਤੇ ਖਿਤਾਬ ਜਿੱਤਿਆ। ਆਸਟਰੇਲੀਆ ਵਿਰੁੱਧ ਸੀਮਤ ਓਵਰਾਂ ਦੇ ਸਵਰੂਪ ਵਿਚੋਂ ਬਾਹਰ ਰਿਹਾ ਪਰ ਤੀਜੇ ਟੈਸਟ ਨਾਲ ਟੀਮ ਵਿਚ ਵਾਪਸੀ ਕੀਤੀ।
ਮੁਹੰਮਦ ਸ਼ੰਮੀ : ਐਡੀਲੇਡ ਟੈਸਟ ਵਿਚ ਪੈਟ ਕਮਿੰਸ ਦੀ ਸ਼ਾਰਟ ਗੇਂਦ ਨੂੰ ਖੇਡਣ ਦੀ ਕੋਸ਼ਿਸ਼ ਵਿਚ ਬਾਂਹ ’ਤੇ ਫ੍ਰੈਕਚਰਰ। ਬਾਕੀ ਤਿੰਨੇ ਟੈਸਟਾਂ ਵਿਚੋਂ ਬਾਹਰ ਤੇ ਇੰਗਲੈਂਡ ਵਿਰੁੱਧ ਪਹਿਲੇ ਦੋ ਟੈਸਟ ਖੇਡਣਾ ਵੀ ਤੈਅ ਨਹੀਂ।

PunjabKesari
ਉਮੇਸ਼ ਯਾਦਵ : ਆਸਟਰੇਲੀਆ ਵਿਰੁੱਧ ਟੈਸਟ ਵਿਚ ਫੀਲਡਿੰਗ ਦੌਰਾਨ ਜ਼ਖ਼ਮੀ। ਇੰਗਲੈਂਡ ਵਿਰੁੱਧ ਕਰ ਸਕਦਾ ਹੈ ਵਾਪਸੀ।
ਕੇ. ਐੱਲ. ਰਾਹੁਲ : ਸੀਮਤ ਓਵਰਾਂ ’ਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਮੈਲਬੋਰਨ ਕ੍ਰਿਕਟ ਗਰਾਊਂਡ ’ਤੇ ਬੱਲੇਬਾਜ਼ੀ ਅਭਿਆਸ ਦੌਰਾਨ ਬਾਂਹ ਦੀ ਸੱਟ ਦਾ ਸ਼ਿਕਾਰ ਹੋਇਆ। ਇੰਗਲੈਂਡ ਵਿਰੁੱਧ ਲੜੀ ਤੋਂ ਪਹਿਲਾਂ ਫਿੱਟ ਹੋਣ ਦੀ ਕਵਾਇਦ ’ਤੇ ਭਾਰਤ ਪਰਤਿਆ।

PunjabKesari
ਰਵਿੰਦਰ ਜਡੇਜਾ : ਭਾਰਤ ਦਾ ਚੋਟੀ ਦਾ ਆਲਰਾਊਂਡਰ ਸਿਡਨੀ ਟੈਸਟ ’ਚ ਮਿਸ਼ੇਲ ਸਟਾਰਕ ਦੀ ਸ਼ਾਰਟ ਗੇਂਦ ਦਾ ਸਾਹਮਣਾ ਕਰਦੇ ਹੋਏ ਖੱਬੇ ਅੰਗੂਠੇ ’ਚ ਸੱਟ ਲਗਵਾ ਬੈਠਾ। ਸਕੈਨ ਤੋਂ ਪਤਾ ਲੱਗਾ ਕੈ ਅੰਗੂਠੇ ’ਚ ਫ੍ਰੈਕਚਰਰ ਹੋ ਗਿਆ ਹੈ। ਕੁਝ ਮਹੀਨੇ ਬਾਹਰ ਰਹੇਗਾ। ਇੰਗਲੈਂਡ ਵਿਰੁੱਧ ਲੜੀ ਵੀ ਨਹੀਂ ਖੇਡ ਸਕੇਗਾ।

PunjabKesari
ਰਿਸ਼ਭ ਪੰਤ : ਸਿਡਨੀ ਟੈਸਟ ਵਿਚ ਪੈਟ ਕਮਿੰਸ ਦੀ ਗੇਂਦ ’ਤੇ ਖੱਬੀ ਕੂਹਣੀ ’ਤੇ ਲੱਗੀ। ਦੂਜੀ ਪਾਰੀ ’ਚ ਵਿਕਟਕੀਪਿੰਗ ਨਹੀਂ ਕਰ ਸਕਿਆ। ਫ੍ਰੈਕਚਰਰ ਨਹੀਂ ਹੋਇਆ ਤੇ ਦਰਦ ਰੋਕੂ ਦਵਾਈਆਂ ਲੈ ਕੇ ਖੇਡਿਆ।
ਨੁਮਾ ਵਿਹਾਰੀ : ਸਿਡਨੀ ਟੈਸਟ ਦੇ ਨਾਇਕ ਵਿਹਾਰੀ ਨੂੰ ਹੈਮਸਟ੍ਰਿੰਗ ਵਿਚ ਗ੍ਰੇਡ ਟੂ ਸੱਟ। ਉਹ ਚੌਥੇ ਟੈਸਟ ਤੇ ਇੰਗਲੈਂਡ ਵਿਰੁੱਧ ਲੜੀ ਨਹੀਂ ਖੇਡ ਸਕੇਗਾ।

PunjabKesari
ਆਰ. ਅਸ਼ਵਿਨ : ਲੜੀ ਵਿਚ 134 ਤੋਂ ਵੱਧ ਓਵਰ ਸੁੱਟ ਚੁੱਕੇ ਅਸ਼ਵਿਨ ਦੀ ਕਮਰ ’ਚ ਦਰਦ ਹੈ ਤੇ ਉਹ ਆਪਣੇ ਬੂਟਾਂ ਦੀ ਲੇਸ ਤਕ ਨਹੀਂ ਬੰਨ੍ਹ ਪਾ ਰਿਹਾ ਤੇ ਨਾ ਹੀ ਸੌਂ ਪਾ ਰਿਹਾ ਹੈ। ਧਿਆਨ ਤੇ ਫਿਜੀਓਥੈਰੇਪੀ ਦੀ ਮਦਦ ਲੈ ਰਿਹਾ ਹੈ ਤੇ ਉਮੀਦ ਹੈ ਕਿ ਬ੍ਰਿਸਬੇਨ ਟੈਸਟ ਖੇਡੇਗਾ।
ਮਯੰਕ ਅਗਰਵਾਲ : ਪਹਿਲੇ ਦੋ ਟੈਸਟਾਂ ਵਿਚ ਅਸਫਲ ਰਹਿਣ ਤੋਂ ਬਾਅਦ ਸਿਡਨੀ ਟੈਸਟ ਵਿਚੋਂ ਬਾਹਰ। ਨੈੱਟ ਅਭਿਆਸ ਦੌਰਾਨ ਦਸਤਾਨਿਆਂ ’ਤੇ ਗੇਂਦ ਲੱਗੀ। ਸਕੈਨ ਰਿਪੋਰਟ ਦਾ ਇੰਤਜ਼ਾਰ। ਉਹ ਹਨੁਮਾ ਵਿਹਾਰੀ ਦੀ ਜਗ੍ਹਾ ਲੈਣ ਵਾਲਾ ਹੈ ਤੇ ਸੱਟ ਗੰਭੀਰ ਨਾ ਹੋਣ ’ਤੇ ਖੇਡੇਗਾ।

ad