ਟੀਐੱਮਸੀ ਨੂੰ ਹਾਸ਼ੀਏ ’ਤੇ ਧੱਕੇਗਾ ਸੰਦੇਸ਼ਖਲੀ ਦਾ ਤੂਫਾਨ: ਮੋਦੀ

ਟੀਐੱਮਸੀ ਨੂੰ ਹਾਸ਼ੀਏ ’ਤੇ ਧੱਕੇਗਾ ਸੰਦੇਸ਼ਖਲੀ ਦਾ ਤੂਫਾਨ: ਮੋਦੀ

ਟੀਐੱਮਸੀ ਨੂੰ ਹਾਸ਼ੀਏ ’ਤੇ ਧੱਕੇਗਾ ਸੰਦੇਸ਼ਖਲੀ ਦਾ ਤੂਫਾਨ: ਮੋਦੀ
ਬਾਰਾਸਾਤ (ਪੱਛਮੀ ਬੰਗਾਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ‘ਸੰਦੇਸ਼ਖਲੀ’ ਦੀ ਗੂੰਜ ਪੂਰੇ ਦੇਸ਼ ਵਿਚ ਸੁਣਾਈ ਦੇੇਵੇਗੀ। ਉਨ੍ਹਾਂ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਵਿਚ ਸੱਤਾਧਾਰੀ ਪਾਰਟੀ ਨੂੰ ਹਾਸ਼ੀਏ ’ਤੇ ਧੱਕਣ ਵਿਚ ‘ਨਾਰੀ ਸ਼ਕਤੀ’ ਦੀ ਕੇਂਦਰੀ ਭੂਮਿਕਾ ਰਹੇਗੀ। ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਸਦਰਮੁਕਾਮ ਬਾਰਾਸਾਤ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਲਾਕੇ ਦੀਆਂ ਔਰਤਾਂ ਨਾਲ ਜੋ ਕੁਝ ਹੋਇਆ ਉਹ ‘ਬਹੁਤ ਸ਼ਰਮ ਦੀ ਗੱਲ’ ਹੈ। ਪ੍ਰਧਾਨ ਮੰਤਰੀ ਰੈਲੀ ਮਗਰੋਂ ਸੰਦੇਸ਼ਖਲੀ ਤੋਂ ਆਈਆਂ ਔਰਤਾਂ ਦੇ ਸਮੂਹ ਨੂੰ ਵੀ ਮਿਲੇ। ਉਨ੍ਹਾਂ ਔਰਤਾਂ ਨੂੰ ‘ਮਾਂ ਦੁਰਗਾ’ ਦੱਸਦਿਆਂ ਨਿਆਂ ਤੇ ਸੁਰੱਖਿਆ ਦਾ ਭਰੋਸਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਤ੍ਰਿਣਮੂਲ ਕਾਂਗਰਸ ਸਰਕਾਰ ਸੂਬੇ ਵਿਚ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਥਾਂ ਤੁਸ਼ਟੀਕਰਨ ਦੀ ਸਿਆਸਤ ਨੂੰ ਤਰਜੀਹ ਦੇ ਰਹੀ ਹੈ। ਇਸ ਤੋਂ ਪਹਿਲਾਂ ਅੱਜ ਦਿਨ ਵੇਲੇ ਸ੍ਰੀ ਮੋਦੀ ਨੇ ਕੋਲਕਾਤਾ ਮੈਟਰੋ ਦੇ ਐਸਪਲਾਨੇਡ-ਹਾਵੜਾ ਮੈਦਾਨ ਖੰਡ ਦਾ ਉਦਘਾਟਨ ਕੀਤਾ, ਜੋ ਹੁਗਲੀ ਨਦੀ ਦੇ ਹੇਠੋਂ ਲੰਘਦਾ ਹੈ। ਇਹ ਦੇਸ਼ ਦੀ ਪਹਿਲੀ ਅੰਡਰਵਾਟਰ ਟਰਾਂਸਪੋਰਟੇਸ਼ਨ ਸੁਰੰਗ ਹੈ। ਸ੍ਰੀ ਮੋਦੀ ਨੇ ਮੈਟਰੋ ਦਾ ਸਫ਼ਰ ਵੀ ਕੀਤਾ।
ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਟੀਐੱਮਸੀ ਆਗੂ ਵੱਖ ਵੱਖ ਥਾਵਾਂ ’ਤੇ ਗਰੀਬ, ਦਲਿਤ ਤੇ ਆਦਿਵਾਸੀ ਪਰਿਵਾਰਾਂ ਦੀਆਂ ਭੈਣਾਂ ਤੇ ਧੀਆਂ ’ਤੇ ਜ਼ੁਲਮ ਕਰ ਰਹੇ ਹਨ। ਬੰਗਾਲ ਤੇ ਦੇਸ਼ ਦੀਆਂ ਔਰਤਾਂ ਗੁੱਸੇ ਵਿਚ ਹਨ। ਸੰਦੇਸ਼ਖਲੀ ਦਾ ਇਹ ਤੂਫਾਨ ਪੱਛਮੀ ਬੰਗਾਲ ਦੇ ਹਰ ਹਿੱਸੇ ਵਿਚ ਪਹੁੰਚੇਗਾ ਤੇ ਸੂਬੇ ਵਿਚ ਟੀਐੱਮਸੀ ਨੂੰ ਹਾਸ਼ੀਏ ’ਤੇ ਧੱਕੇਗਾ।’’ ਉਨ੍ਹਾਂ ਕਿਹਾ, ‘‘ਬੰਗਾਲ ਦੀ ਧਰਤੀ ਔਰਤਾਂ ਦੀ ਸ਼ਕਤੀ ਲਈ ਪ੍ਰੇਰਨਾ ਦਾ ਸਰੋਤ ਸੀ। ਪਰ ਅੱਜ ਉਸੇ ਧਰਤੀ ਉੱਤੇ ਟੀਐੱਮਸੀ ਦੇ ਰਾਜ ਵਿਚ ਔਰਤਾਂ ’ਤੇ ਜ਼ੁਲਮ ਹੋ ਰਹੇ ਹਨ। ਸੰਦੇਸ਼ਖ਼ਲੀ ਵਿਚ ਜੋ ਕੁਝ ਹੋਇਆ ਉਸ ਨਾਲ ਕਿਸੇ ਦਾ ਵੀ ਸਿਰ ਸ਼ਰਮ ਨਾਲ ਝੁਕ ਜਾਵੇਗਾ। ਪਰ ਇਥੋਂ ਦੀ ਟੀਐੱਮਸੀ ਸਰਕਾਰ ਨੂੰ ਔਰਤਾਂ ਦੇ ਦੁੱਖ ਦਰਦਾਂ ਦੀ ਕੋਈ ਪ੍ਰਵਾਹ ਨਹੀਂ ਹੈ।’’ ਸ੍ਰੀ ਮੋਦੀ ਨੇ ਕਿਹਾ ਕਿ ਟੀਐੱਮਸੀ ਸਰਕਾਰ ਕਥਿਤ ਅਪਰਾਧੀਆਂ ਦੀ ਢਾਲ ਬਣ ਰਹੀ ਹੈ। ਕਾਨੂੰਨੀ ਦਖਲ ਦੇ ਬਾਵਜੂਦ ਸੂਬਾਈ ਅਥਾਰਿਟੀਜ਼ ਵੱਲੋਂ ਸੰਦੇਸ਼ਖਲੀ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਦੀ ਗ੍ਰਿਫ਼ਤਾਰੀ ਵਿਚ ਅੜਿੱਕੇ ਡਾਹੇ ਜਾ ਰਹੇ ਹਨ।

sant sagar