ਹੁਣ ਸੋਨੂੰ ਸੂਦ ਕਰਨਗੇ 45,000 ਗਰੀਬਾਂ ਦੇ ਖਾਣੇ ਦਾ ਬੰਦੋਬਸਤ

ਹੁਣ ਸੋਨੂੰ ਸੂਦ ਕਰਨਗੇ 45,000 ਗਰੀਬਾਂ ਦੇ ਖਾਣੇ ਦਾ ਬੰਦੋਬਸਤ

ਜਲੰਧਰ  - ਦੁਨੀਆ ਦੇ ਸਾਰਿਆਂ ਕੋਨਿਆਂ ਤੋਂ ਸਿਤਾਰੇ ਇਸ ਸਮੇਂ 'ਕੋਰੋਨਾ ਵਾਇਰਸ' ਮਹਾਂਮਾਰੀ ਨਾਲ ਲੜਨ ਲਈ ਆਪਣਾ ਸਮਰਥਨ ਦੇਣ ਲਈ ਅੱਗੇ ਆ ਰਹੇ ਹਨ। ਫੰਡ ਇਕੱਠਾ ਕਰਨ ਤੋਂ ਲੈ ਕੇ ਫਰੰਟਲਾਇਨ 'ਤੇ ਹੈਲਥ ਵਰਕਰਸ ਨੂੰ ਸਹਾਇਤਾ ਪ੍ਰਦਾਨ ਕਰਨ ਤਕ ਉਹ ਆਪਣੀ ਸਮਰੱਥਾ ਦੇ ਹਿਸਾਬ ਨਾਲ ਇਹ ਸਭ ਕੁਝ ਕਰ ਰਹੇ ਹਨ। ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਦੇ ਰਹਿਣ ਲਈ ਮੁੰਬਈ ਵਿਚ ਆਪਣੇ ਜੁਹੂ ਹੋਟਲ ਦੇ ਦਰਵਾਜ਼ੇ ਖੋਲ੍ਹਣ ਤੋਂ ਬਾਅਦ, ਸੋਨੂੰ ਸੂਦ ਨੇ ਹੁਣ ਜ਼ਰੂਰਤਮੰਦਾਂ ਦੀ ਮਦਦ ਲਈ ਇਕ ਭੋਜਨ ਅਤੇ ਰਾਸ਼ਨ ਅਭਿਆਨ ਸ਼ੁਰੂ ਕੀਤਾ ਹੈ।
ਸ਼ਕਤੀ ਅੰਨਦਾਨਮ ਰੱਖਿਆ ਅਭਿਆਨ ਦਾ ਨਾਮ - ਸੋਨੂੰ ਨੇ ਆਪਣੇ ਪਿਤਾ, ਸ਼ਕਤੀ ਸਾਗਰ ਸੂਦ ਦੇ ਨਾਂ 'ਤੇ ਪਹਿਲ ਸ਼ੁਰੂ ਕੀਤੀ ਹੈ, ਜਿਸਦਾ ਉਦੇਸ਼ ਮੁੰਬਈ ਵਿਚ ਦੈਨਿਕ ਆਧਾਰ 'ਤੇ 45,000 ਤੋਂ ਜ਼ਿਆਦਾ ਲੋਕਾਂ ਨੂੰ ਭੋਜਨ ਕਰਾਉਣਾ ਹੈ। ਭੋਜਨ ਅਤੇ ਰਾਸ਼ਨ ਡਰਾਈਵ ਨੂੰ ਸ਼ਕਤੀ ਅੰਨਦਾਨਮ ਕਿਹਾ ਗਿਆ ਹੈ। ਸੋਨੂੰ ਨੂੰ ਲੱਗਦਾ ਹੈ ਕਿ ਇਸ ਸਮੇਂ ਲੋਕਾਂ ਦੀ ਮਦਦ ਕਰਨਾ ਅਤੇ ਉਨ੍ਹਾਂ ਲਈ ਖਾਣੇ ਦੀ ਵਿਵਸਥਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਲੋਕਾਂ ਕੋਲ ਖਾਣ ਨੂੰ ਕੁਝ ਨਹੀਂ ਹੈ।   
ਜ਼ਿਆਦਾ ਤੋਂ ਜ਼ਿਆਦਾ ਮਦਦ ਕਰਨਾ ਉਦੇਸ਼ - ਸੋਨੂੰ ਸੂਦ ਨੇ ਕਿਹਾ, ''ਹਾਲੇ ਅਸੀਂ ਸਾਰੇ 'ਕੋਰੋਨਾ ਵਾਇਰਸ' ਖਿਲਾਫ ਇਸ ਕਠਿਨ ਸਮੇ ਵਿਚ ਇਕ ਹਾਂ। ਅਸੀਂ ਕੁਝ ਲੋਕਾਂ ਨੂੰ ਭੋਜਨ ਅਤੇ ਸ਼ਰਨ ਦੀ ਸੁਵਿਧਾ ਹੈ ਪਰ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੇ ਕਈ ਦਿਨਾਂ ਤੋਂ ਖਾਣਾ ਨਹੀਂ ਖਾਦਾ ਹੈ। ਇਹ ਸਮਾਂ ਅਸਲ ਵਿਚ ਉਨ੍ਹਾਂ ਲਈ ਕਾਫੀ ਮੁਸ਼ਕਿਲ ਹੈ। ਇਨ੍ਹਾਂ ਲੋਕਾਂ ਦੀ ਮਦਦ ਕਰਨ ਲਈ, ਮੈਂ ਆਪਣੇ ਪਿਤਾ ਦੇ ਨਾਂ ਇਕ ਵਿਸ਼ੇਸ਼ ਭੋਜਨ ਅਤੇ ਰਾਸ਼ਨ ਅਭਿਆਨ ਸ਼ੁਰੂ ਕੀਤਾ ਹੈ, ਜਿਸ ਨੂੰ ਸ਼ਕਤੀ ਅੰਨਦਾਨਮ ਦਾ ਨਾਂ ਦਿੱਤਾ ਗਿਆ ਹੈ। ਮੈਨੂੰ ਉਮੀਦ ਹੈ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰਨ ਵਿਚ ਸਫਲ ਹੋ ਸਕਾ।''      

sant sagar