ਰਾਜ ਸਭਾ ਦੇ 19 ਮੈਂਬਰ ਹਫ਼ਤੇ ਦੇ ਅਖੀਰ ਤੱਕ ਮੁਅੱਤਲ

ਰਾਜ ਸਭਾ ਦੇ 19 ਮੈਂਬਰ ਹਫ਼ਤੇ ਦੇ ਅਖੀਰ ਤੱਕ ਮੁਅੱਤਲ

ਰਾਜ ਸਭਾ ਦੇ ਡਿਪਟੀ ਚੇਅਰਮੈਨ ਨੇ ਅੱਜ ਵਿਰੋਧੀ ਧਿਰ ਦੇ 19 ਮੈਂਬਰਾਂ ਨੂੰ ਸਦਨ ਦੀ ਕਾਰਵਾਈ ’ਚ ਵਾਰ-ਵਾਰ ਅੜਿੱਕਾ ਪਾਉਣ ’ਤੇ ਇਸ ਹਫ਼ਤੇ ਦੇ ਰਹਿੰਦੇ ਦਿਨਾਂ ਲਈ ਮੁਅੱਤਲ ਕੀਤੇ ਜਾਣ ਖ਼ਿਲਾਫ਼ ਵਿਰੋਧੀ ਧਿਰ ਨੇ ਜ਼ੋਰਦਾਰ ਹੰਗਾਮਾ ਕੀਤਾ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਬਾਅਦ ਦੁਪਹਿਰ 3.40 ਵਜੇ ਤੱਕ ਰਾਜ ਸਭਾ ਦੀ ਕਾਰਵਾਈ 4 ਵਾਰ ਮੁਲਤਵੀ ਕਰਨੀ ਪਈ ਪਰ ਜਦੋਂ ਵਿਰੋਧੀ ਧਿਰ ਨੇ ਹੰਗਾਮਾ ਕਰਨਾ ਜਾਰੀ ਰੱਖਿਆ ਤਾਂ ਉੱਪਰਲੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਦੂਜੇ ਪਾਸੇ ਲੋਕ ਸਭਾ ’ਚ ਵਿਰੋਧੀ ਧਿਰ ਨੇ ਮਹਿੰਗਾਈ ਤੇ ਜੀਐੱਸਟੀ ਲਾਗੂ ਕਰਨ ਦੇ ਮੁੱਦੇ ’ਤੇ ਹੰਗਾਮਾ ਕੀਤਾ ਜਿਸ ਕਾਰਨ ਹੇਠਲੇ ਸਦਨ ਦੀ ਕਾਰਵਾਈ ਦਿਨ ਵਿੱਚ ਕਈ ਵਾਰ ਮੁਅੱਤਲ ਕਰਨੀ ਪਈ।ਪ੍ਰਾਪਤ ਜਾਣਕਾਰੀ ਅਨੁਸਾਰ ਵਿਰੋਧੀ ਧਿਰ ਦੇ ਸੰਸਦ ਮੈਂਬਰ 18 ਜੁਲਾਈ ਨੂੰ ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਹੀ ਵਧਦੀ ਮਹਿੰਗਾਈ ਤੇ ਜ਼ਰੂਰੀ ਵਸਤਾਂ ’ਤੇ ਜੀਐੱਸਅੀ ਵਧਾਉਣ ਦੇ ਮੁੱਦੇ ’ਤੇ ਬਹਿਸ ਦੀ ਮੰਗ ਕਰ ਰਹੇ ਸਨ। ਡਿਪਟੀ ਸਪੀਕਰ ਹਰਿਵੰਸ਼ ਨੇ ਉਨ੍ਹਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਨਾ ਸੁਣਨ ’ਤੇ ਮੁਅੱਤਲ ਕਰ ਦਿੱਤਾ ਹੈ। ਕਾਂਗਰਸ ਦੇ ਚਾਰ ਲੋਕ ਸਭਾ ਮੈਂਬਰ ਮਨੀਕਮ ਟੈਗੋਰ, ਟੀਐੱਨ ਪ੍ਰਤਾਪਨ, ਜੋਤੀਮਨੀ ਤੇ ਰਾਮਿਆ ਹਰੀਦਾਸ ਨੂੰ ਬੀਤੇ ਦਿਨ ਮੁਅੱਤਲ ਕੀਤਾ ਗਿਆ ਸੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਵੀ ਮੁਰਲੀਧਰ ਨੇ ਅੱਜ ਰਾਜ ਸਭਾ ’ਚ 10 ਸੰਸਦ ਮੈਂਬਰਾਂ ਨੂੰ ਇਸ ਹਫ਼ਤੇ ਦੇ ਬਾਕੀ ਰਹਿੰਦੇ ਦਿਨਾਂ ਲਈ ਮੁਅੱਤਲ ਕਰਨ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਵਿਰੋਧੀ ਸੰਸਦ ਮੈਂਬਰਾਂ ’ਤੇ ਬਦਸਲੂਕੀ ਕਰਨ ਅਤੇ ਸਦਨ ਤੇ ਸਦਨ ਦੇ ਮੁਖੀ ਪ੍ਰਤੀ ਸਨਮਾਨ ਨਾ ਦਿਖਾਉਣ ਦਾ ਦੋਸ਼ ਲਾਇਆ। ਡਿਪਟੀ ਚੇਅਰਮੈਨ ਨੇ ਮਤਾ ਵੋਟ ਲਈ ਪੇਸ਼ ਤਾਂ ਉਨ੍ਹਾਂ 19 ਮੈਂਬਰਾਂ ਦੇ ਨਾਂ ਪੜ੍ਹ ਕੇ ਸੁਣਾਏ। ਇਹ ਮਤਾ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਵਿਰੋਧੀ ਧਿਰ ਦੇ ਮੈਂਬਰਾਂ ਦੀ ਵੋਟਿੰਗ ਕਰਵਾਉਣ ਦੀ ਮੰਗ ਡਿਪਟੀ ਚੇਅਰਮੈਨ ਨੇ ਇਹ ਕਹਿ ਕੇ ਖਾਰਜ ਕਰ ਦਿੱਤੀ ਕਿ ਜਦੋਂ ਤੱਕ ਉਹ ਆਪਣੀਆਂ ਸੀਟਾਂ ‘ਤੇ ਵਾਪਸ ਨਹੀਂ ਜਾਂਦੇ ਤੇ ਸਦਨ ਦਾ ਹੁਕਮ ਨਹੀਂ ਮੰਨਦੇ, ਉਹ ਅਜਿਹਾ ਨਹੀਂ ਕਰਨਗੇ। ਹੰਗਾਮਾ ਨਾ ਰੁਕਦਾ ਦੇਖ ਕੇ ਉਨ੍ਹਾਂ ਸਦਨ ਦੀ ਕਾਰਵਾਈ ਲਈ 15 ਮਿੰਟ ਲਈ ਮੁਲਤਵੀ ਕਰ ਦਿੱਤੀ। ਸਦਨ ਦੀ ਮੀਟਿੰਗ 15 ਮਿੰਟ ਬਾਅਦ ਮੁੜ ਸ਼ੁਰੂ ਹੋਈ ਤਾਂ ਵੀ ਵਿਰੋਧੀ ਧਿਰ ਨੇ ਹੰਗਾਮਾ ਜਾਰੀ ਰੱਖਿਆ ਜਿਸ ਕਾਰਨ ਡਿਪਟੀ ਸਪੀਕਰ ਭੁਵਨੇਸ਼ਵਰ ਕਾਲਿਤਾ ਨੇ ਸਦਨ ਦੀ ਕਾਰਵਾਈ ਪਹਿਲਾਂ ਇੱਕ ਘੰਟੇ ਲਈ ਤੇ ਫਿਰ ਸਾਰੇ ਦਿਨ ਲਈ ਮੁਲਤਵੀ ਕਰ ਦਿੱਤੀ। ਰਾਜ ਸਭਾ ਦੇ ਜੋ ਮੈਂਬਰ ਅੱਜ ਮੁਅੱਤਲ ਕੀਤੇ ਗਏ ਹਨ ਉਨ੍ਹਾਂ ਵਿੱਚ ਸੱਤ ਟੀਐੱਮਸੀ, ਛੇ ਡੀਐੱਮਕੇ, ਤਿੰਨ ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ), ਦੋ ਸੀਪੀਆਈ (ਐੱਮ) ਅਤੇ ਇੱਕ ਸੀਪੀਆਈ ਨਾਲ ਸਬੰਧਤ ਹੈ। ਟੀਐੱਮਸੀ ਦੇ ਸੁਸ਼ਮਿਤਾ ਦੇਵ, ਮੌਸਮ ਨੂਰ, ਸ਼ਾਂਤਾ ਛੇਤਰੀ,ਸ਼ਾਂਤਨੂੰ ਸੇਨ, ਡੋਲਾ ਸੇਨ, ਅਬੀਰ ਰੰਜਨ ਬਿਸਵਾਸ ਤੇ ਨਦੀਮੁਲ ਹੱਕ, ਡੀਐੱਮਕੇ ਦੇ ਐੱਮ ਮੁਹੰਮਦ ਅਬਦੁੱਲ੍ਹਾ, ਕਨੀਮੋੜੀ ਐੱਨਵੀਐੱਨ ਸੋਮੂ, ਐੱਮ ਸ਼ਨਮੁਗਮ, ਐੱਮਸ ਕਲਿਆਣਸੁੰਦਰਮ, ਆਰ ਗਿਰੀਰਾਜਨ ਤੇ ਐੱਨਆਰ ਐਲਾਂਗੋ, ਟੀਆਰਐੱਸ ਦੇ ਬੀ ਲਿੰਗਈਆ ਯਾਦਵ, ਰਵੀਚੰਦਰ ਵੱਡੀਰਾਜੂ ਤੇ ਦਾਮੋਦਰ ਰਾਓ ਦੀਵਾਕੋਂਡਾ, ਸੀਪੀਆਈ (ਐੱਮ) ਦੇ ਵੀ ਸ਼ਿਵਾਦਾਸਨ ਤੇ ਏਏ ਰਹੀਮ ਅਤੇ ਸੀਪੀਆਈ ਦੇ ਸੰਤੋਸ਼ ਕੁਮਾਰ ਸ਼ਾਮਲ ਹਨ। ਉਧਰ ਲੋਕ ਸਭਾ ’ਚ ਵਿਰੋਧੀ ਧਿਰ ਨੇ ਮੈਂਬਰਾਂ ਨੇ ਵਧਦੀ ਮਹਿੰਗਾਈ ਤੇ ਕੇਂਦਰੀ ਏਜੰਸੀਆਂ ਦੀ ਕਥਿਤ ਦੁਰਵਰਤੋਂ ਕੀਤੇ ਜਾਣ ਦੇ ਮੁੱਦੇ ’ਤੇ ਹੰਗਾਮਾ ਕੀਤਾ ਜਿਸ ਕਾਰਨ ਸਦਨ ਦੀ ਕਾਰਵਾਈ ਕਈ ਵਾਰ ਮੁਲਤਵੀ ਕਰਨੀ ਪਈ। ਸਵੇਰੇ 11 ਵਜੇ ਜਦੋਂ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਸਪੀਕਰ ਓਮ ਬਿਰਲਾ ਨੇ ਕਾਰਗਿਲ ਵਿਜੈ ਦਿਵਸ ਮੌਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮਗਰੋਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਵਧਦੀ ਮਹਿੰਗਾਈ, ਜ਼ਰੂਰੀ ਵਸਤਾਂ ’ਤੇ ਜੀਐੱਸਟੀ ਲਾਉਣ ਦੇ ਮੁੱਦੇ ’ਤੇ ਹੰਗਾਮਾ ਕੀਤਾ ਤੇ ਨਾਅਰੇ ਮਾਰਦੇ ਹੋਏ ਸਪੀਕਰ ਦੀ ਸੀਟ ਦੇ ਸਾਹਮਣੇ ਪਹੁੰਚ ਗਏ ਜਿਸ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ 11.45 ਵਜੇ ਤੱਕ ਮੁਅੱਤਲ ਕਰ ਦਿੱਤੀ। ਇਸ ਮਗਰੋਂ ਵੀ ਸਦਨ ਵਿੱਚ ਵਿਰੋਧੀ ਧਿਰ ਦਾ ਹੰਗਾਮਾ ਜਾਰੀ ਰਹਿਣ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ 2 ਵਜੇ ਤੱਕ ਮੁਅੱਤਲ ਕਰ ਦਿੱਤੀ।

ਰਾਜ ਸਭਾ ਦੇ ਡਿਪਟੀ ਚੇਅਰਮੈਨ ਨੇ ਅੱਜ ਵਿਰੋਧੀ ਧਿਰ ਦੇ 19 ਮੈਂਬਰਾਂ ਨੂੰ ਸਦਨ ਦੀ ਕਾਰਵਾਈ ’ਚ ਵਾਰ-ਵਾਰ ਅੜਿੱਕਾ ਪਾਉਣ ’ਤੇ ਇਸ ਹਫ਼ਤੇ ਦੇ ਰਹਿੰਦੇ ਦਿਨਾਂ ਲਈ ਮੁਅੱਤਲ ਕੀਤੇ ਜਾਣ ਖ਼ਿਲਾਫ਼ ਵਿਰੋਧੀ ਧਿਰ ਨੇ ਜ਼ੋਰਦਾਰ ਹੰਗਾਮਾ ਕੀਤਾ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਬਾਅਦ ਦੁਪਹਿਰ 3.40 ਵਜੇ ਤੱਕ ਰਾਜ ਸਭਾ ਦੀ ਕਾਰਵਾਈ 4 ਵਾਰ ਮੁਲਤਵੀ ਕਰਨੀ ਪਈ ਪਰ ਜਦੋਂ ਵਿਰੋਧੀ ਧਿਰ ਨੇ ਹੰਗਾਮਾ ਕਰਨਾ ਜਾਰੀ ਰੱਖਿਆ ਤਾਂ ਉੱਪਰਲੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਦੂਜੇ ਪਾਸੇ ਲੋਕ ਸਭਾ ’ਚ ਵਿਰੋਧੀ ਧਿਰ ਨੇ ਮਹਿੰਗਾਈ ਤੇ ਜੀਐੱਸਟੀ ਲਾਗੂ ਕਰਨ ਦੇ ਮੁੱਦੇ ’ਤੇ ਹੰਗਾਮਾ ਕੀਤਾ ਜਿਸ ਕਾਰਨ ਹੇਠਲੇ ਸਦਨ ਦੀ ਕਾਰਵਾਈ ਦਿਨ ਵਿੱਚ ਕਈ ਵਾਰ ਮੁਅੱਤਲ ਕਰਨੀ ਪਈ।

ਸੰਸਦੀ ਮਾਮਲਿਆਂ ਬਾਰੇ ਮੰਤਰੀ ਵੀ ਮੁਰਲੀਧਰ ਨੇ ਅੱਜ ਰਾਜ ਸਭਾ ’ਚ 10 ਸੰਸਦ ਮੈਂਬਰਾਂ ਨੂੰ ਇਸ ਹਫ਼ਤੇ ਦੇ ਬਾਕੀ ਰਹਿੰਦੇ ਦਿਨਾਂ ਲਈ ਮੁਅੱਤਲ ਕਰਨ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਵਿਰੋਧੀ ਸੰਸਦ ਮੈਂਬਰਾਂ ’ਤੇ ਬਦਸਲੂਕੀ ਕਰਨ ਅਤੇ ਸਦਨ ਤੇ ਸਦਨ ਦੇ ਮੁਖੀ ਪ੍ਰਤੀ ਸਨਮਾਨ ਨਾ ਦਿਖਾਉਣ ਦਾ ਦੋਸ਼ ਲਾਇਆ। ਡਿਪਟੀ ਚੇਅਰਮੈਨ ਨੇ ਮਤਾ ਵੋਟ ਲਈ ਪੇਸ਼ ਤਾਂ ਉਨ੍ਹਾਂ 19 ਮੈਂਬਰਾਂ ਦੇ ਨਾਂ ਪੜ੍ਹ ਕੇ ਸੁਣਾਏ। ਇਹ ਮਤਾ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਵਿਰੋਧੀ ਧਿਰ ਦੇ ਮੈਂਬਰਾਂ ਦੀ ਵੋਟਿੰਗ ਕਰਵਾਉਣ ਦੀ ਮੰਗ ਡਿਪਟੀ ਚੇਅਰਮੈਨ ਨੇ ਇਹ ਕਹਿ ਕੇ ਖਾਰਜ ਕਰ ਦਿੱਤੀ ਕਿ ਜਦੋਂ ਤੱਕ ਉਹ ਆਪਣੀਆਂ ਸੀਟਾਂ ‘ਤੇ ਵਾਪਸ ਨਹੀਂ ਜਾਂਦੇ ਤੇ ਸਦਨ ਦਾ ਹੁਕਮ ਨਹੀਂ ਮੰਨਦੇ, ਉਹ ਅਜਿਹਾ ਨਹੀਂ ਕਰਨਗੇ। ਹੰਗਾਮਾ ਨਾ ਰੁਕਦਾ ਦੇਖ ਕੇ ਉਨ੍ਹਾਂ ਸਦਨ ਦੀ ਕਾਰਵਾਈ ਲਈ 15 ਮਿੰਟ ਲਈ ਮੁਲਤਵੀ ਕਰ ਦਿੱਤੀ। ਸਦਨ ਦੀ ਮੀਟਿੰਗ 15 ਮਿੰਟ ਬਾਅਦ ਮੁੜ ਸ਼ੁਰੂ ਹੋਈ ਤਾਂ ਵੀ ਵਿਰੋਧੀ ਧਿਰ ਨੇ ਹੰਗਾਮਾ ਜਾਰੀ ਰੱਖਿਆ ਜਿਸ ਕਾਰਨ ਡਿਪਟੀ ਸਪੀਕਰ ਭੁਵਨੇਸ਼ਵਰ ਕਾਲਿਤਾ ਨੇ ਸਦਨ ਦੀ ਕਾਰਵਾਈ ਪਹਿਲਾਂ ਇੱਕ ਘੰਟੇ ਲਈ ਤੇ ਫਿਰ ਸਾਰੇ ਦਿਨ ਲਈ ਮੁਲਤਵੀ ਕਰ ਦਿੱਤੀ। ਰਾਜ ਸਭਾ ਦੇ ਜੋ ਮੈਂਬਰ ਅੱਜ ਮੁਅੱਤਲ ਕੀਤੇ ਗਏ ਹਨ ਉਨ੍ਹਾਂ ਵਿੱਚ ਸੱਤ ਟੀਐੱਮਸੀ, ਛੇ ਡੀਐੱਮਕੇ, ਤਿੰਨ ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ), ਦੋ ਸੀਪੀਆਈ (ਐੱਮ) ਅਤੇ ਇੱਕ ਸੀਪੀਆਈ ਨਾਲ ਸਬੰਧਤ ਹੈ। ਟੀਐੱਮਸੀ ਦੇ ਸੁਸ਼ਮਿਤਾ ਦੇਵ, ਮੌਸਮ ਨੂਰ, ਸ਼ਾਂਤਾ ਛੇਤਰੀ,ਸ਼ਾਂਤਨੂੰ ਸੇਨ, ਡੋਲਾ ਸੇਨ, ਅਬੀਰ ਰੰਜਨ ਬਿਸਵਾਸ ਤੇ ਨਦੀਮੁਲ ਹੱਕ, ਡੀਐੱਮਕੇ ਦੇ ਐੱਮ ਮੁਹੰਮਦ ਅਬਦੁੱਲ੍ਹਾ, ਕਨੀਮੋੜੀ ਐੱਨਵੀਐੱਨ ਸੋਮੂ, ਐੱਮ ਸ਼ਨਮੁਗਮ, ਐੱਮਸ ਕਲਿਆਣਸੁੰਦਰਮ, ਆਰ ਗਿਰੀਰਾਜਨ ਤੇ ਐੱਨਆਰ ਐਲਾਂਗੋ, ਟੀਆਰਐੱਸ ਦੇ ਬੀ ਲਿੰਗਈਆ ਯਾਦਵ, ਰਵੀਚੰਦਰ ਵੱਡੀਰਾਜੂ ਤੇ ਦਾਮੋਦਰ ਰਾਓ ਦੀਵਾਕੋਂਡਾ, ਸੀਪੀਆਈ (ਐੱਮ) ਦੇ ਵੀ ਸ਼ਿਵਾਦਾਸਨ ਤੇ ਏਏ ਰਹੀਮ ਅਤੇ ਸੀਪੀਆਈ ਦੇ ਸੰਤੋਸ਼ ਕੁਮਾਰ ਸ਼ਾਮਲ ਹਨ। ਉਧਰ ਲੋਕ ਸਭਾ ’ਚ ਵਿਰੋਧੀ ਧਿਰ ਨੇ ਮੈਂਬਰਾਂ ਨੇ ਵਧਦੀ ਮਹਿੰਗਾਈ ਤੇ ਕੇਂਦਰੀ ਏਜੰਸੀਆਂ ਦੀ ਕਥਿਤ ਦੁਰਵਰਤੋਂ ਕੀਤੇ ਜਾਣ ਦੇ ਮੁੱਦੇ ’ਤੇ ਹੰਗਾਮਾ ਕੀਤਾ ਜਿਸ ਕਾਰਨ ਸਦਨ ਦੀ ਕਾਰਵਾਈ ਕਈ ਵਾਰ ਮੁਲਤਵੀ ਕਰਨੀ ਪਈ। ਸਵੇਰੇ 11 ਵਜੇ ਜਦੋਂ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਸਪੀਕਰ ਓਮ ਬਿਰਲਾ ਨੇ ਕਾਰਗਿਲ ਵਿਜੈ ਦਿਵਸ ਮੌਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮਗਰੋਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਵਧਦੀ ਮਹਿੰਗਾਈ, ਜ਼ਰੂਰੀ ਵਸਤਾਂ ’ਤੇ ਜੀਐੱਸਟੀ ਲਾਉਣ ਦੇ ਮੁੱਦੇ ’ਤੇ ਹੰਗਾਮਾ ਕੀਤਾ ਤੇ ਨਾਅਰੇ ਮਾਰਦੇ ਹੋਏ ਸਪੀਕਰ ਦੀ ਸੀਟ ਦੇ ਸਾਹਮਣੇ ਪਹੁੰਚ ਗਏ ਜਿਸ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ 11.45 ਵਜੇ ਤੱਕ ਮੁਅੱਤਲ ਕਰ ਦਿੱਤੀ। ਇਸ ਮਗਰੋਂ ਵੀ ਸਦਨ ਵਿੱਚ ਵਿਰੋਧੀ ਧਿਰ ਦਾ ਹੰਗਾਮਾ ਜਾਰੀ ਰਹਿਣ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ 2 ਵਜੇ ਤੱਕ ਮੁਅੱਤਲ ਕਰ ਦਿੱਤੀ।

 

ad