ਸੰਯੁਕਤ ਰਾਸ਼ਟਰ ਨੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਸੋਧ ਕੇ 7 ਫ਼ੀਸਦ ਕੀਤਾ

ਸੰਯੁਕਤ ਰਾਸ਼ਟਰ ਨੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਸੋਧ ਕੇ 7 ਫ਼ੀਸਦ ਕੀਤਾ

ਸੰਯੁਕਤ ਰਾਸ਼ਟਰ(ਇੰਡੋ ਕਨੇਡੀਅਨ ਟਾਈਮਜ਼) ਨੇ 2024 ਲਈ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ ’ਚ ਸੋਧ ਕੀਤੀ ਹੈ। ਦੇਸ਼ ਦਾ ਅਰਥਚਾਰਾ ਇਸ ਸਾਲ ਤਕਰੀਬਨ 7 ਫ਼ੀਸਦ ਤੱਕ ਵਧਣ ਦਾ ਅਨੁਮਾਨ ਹੈ ਜੋ ਮੁੱਖ ਤੌਰ ’ਤੇ ਮਜ਼ਬੂਤ ਜਨਤਕ ਨਿਵੇਸ਼ ਤੇ ਲਚਕਦਾਰ ਨਿੱਜੀ ਖਪਤ ’ਤੇ ਨਿਰਭਰ ਹੈ। ਬੀਤੇ ਦਿਨ ਜਾਰੀ 2024 ਦੇ ਮੱਧ ਤੱਕ ਦੀ ਆਰਥਿਕ ਸਥਿਤੀ ਤੇ ਸੰਭਾਵਨਾਵਾਂ ’ਚ ਕਿਹਾ ਗਿਆ ਹੈ, ‘ਭਾਰਤ ਦਾ ਅਰਥਚਾਰਾ 2024 ’ਚ 6.9 ਫ਼ੀਸਦ ਅਤੇ 2025 ’ਚ 6.6 ਫ਼ੀਸਦ ਵਧਣ ਦਾ ਅਨੁਮਾਨ ਹੈ ਜੋ ਮੁੱਖ ਤੌਰ ’ਤੇ ਮਜ਼ਬੂਤ ਜਨਤਕ ਨਿਵੇਸ਼ ਤੇ ਲਚਕਦਾਰ ਖਪਤ ’ਤੇ ਨਿਰਭਰ ਹੈ। ਹਾਲਾਂਕਿ ਕਮਜ਼ੋਰ ਬਾਹਰੀ ਮੰਗ ਦਾ ਵਪਾਰਕ ਬਰਾਮਦ ’ਤੇ ਅਸਰ ਜਾਰੀ ਰਹੇਗਾ।।

ad