ਹੈਲੀਕਾਪਟਰ ਹਾਦਸੇ ’ਚ ਇਰਾਨ ਦਾ ਰਾਸ਼ਟਰਪਤੀ ਰਈਸੀ ਹਲਾਕ

ਹੈਲੀਕਾਪਟਰ ਹਾਦਸੇ ’ਚ ਇਰਾਨ ਦਾ ਰਾਸ਼ਟਰਪਤੀ ਰਈਸੀ ਹਲਾਕ

   ਉੱਤਰ-ਪੱਛਮੀ ਇਰਾਨ ਦੇ ਪਹਾੜੀ ਇਲਾਕੇ ਵਿਚ ਧੁੰਦ ਤੇ ਖ਼ਰਾਬ ਮੌਸਮ ਕਰਕੇ ਵਾਪਰੇ ਹੈਲੀਕਾਪਟਰ ਹਾਦਸੇ ਵਿਚ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ (63) ਦੀ ਮੌਤ ਹੋ ਗਈ। ਹੈਲੀਕਾਪਟਰ ਵਿਚ ਰਈਸੀ ਤੋਂ ਇਲਾਵਾ ਵਿਦੇਸ਼ ਮੰਤਰੀ ਹੁਸੈਨ ਆਮਿਰਅਬਦੁੱਲ੍ਹਾ (60) ਤੇ ਕੁਝ ਹੋਰ ਅਧਿਕਾਰੀ ਤੇ ਸੁਰੱਖਿਆ ਕਰਮੀ ਸਵਾਰ ਸਨ। ਹਾਦਸੇ ਤੋਂ ਕੁਝ ਘੰਟਿਆਂ ਮਗਰੋਂ ਰਾਸ਼ਟਰਪਤੀ ਰਈਸੀ ਸਣੇ ਸਾਰਿਆਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ। ਸੂਤਰਾਂ ਮੁਤਾਬਕ ਰਈਸੀ ਇਰਾਨ ਦੀ ਅਜ਼ਰਬਾਇਜਾਨ ਨਾਲ ਲੱਗਦੀ ਸਰਹੱਦ ’ਤੇ ਇਕ ਡੈਮ ਦੇ ਉਦਘਾਟਨ ਲਈ ਜਾ ਰਹੇ ਸਨ।v

ad