ਵਿਰਾਟ ਜਾਂ ਅਨੁਸ਼ਕਾ ਵਿਚੋਂ ਕਿਸਦੀ ਤਰ੍ਹਾਂ ਦਿੱਖਦੀ ਹੈ ਵਾਮਿਕਾ? ਕੋਹਲੀ ਦੀ ਭੈਣ ਨੇ ਦਿੱਤਾ ਇਹ ਜਵਾਬ

ਵਿਰਾਟ ਜਾਂ ਅਨੁਸ਼ਕਾ ਵਿਚੋਂ ਕਿਸਦੀ ਤਰ੍ਹਾਂ ਦਿੱਖਦੀ ਹੈ ਵਾਮਿਕਾ? ਕੋਹਲੀ ਦੀ ਭੈਣ ਨੇ ਦਿੱਤਾ ਇਹ ਜਵਾਬ

ਮੁੰਬਈ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਧੀ ਵਾਮਿਕਾ ਦੀ ਇਕ ਝਲਕ ਦੇਖਣ ਲਈ ਲੋਕ ਬੇਤਾਬ ਹਨ। ਹਾਲਾਂਕਿ ਵਾਮਿਕਾ ਦੀਆਂ ਕਈ ਤਸਵੀਰਾਂ ਸਾਹਮਣੇ ਵੀ ਆਈਆਂ ਹਨ ਪਰ ਕਿਸੇ ਤਸਵੀਰ ਵਿਚ ਉਸ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਹੈ। ਵਾਮਿਕਾ ਆਪਣੀ ਮਾਂ ’ਤੇ ਗਈ ਜਾਂ ਪਿਤਾ ’ਤੇ ਲੋਕ ਇਹ ਵੀ ਜਾਣਨ ਲਈ ਉਤਸੁਕ ਹਨ। 
ਇਸੇ ਉਤਸੁਕਤਾ ਵਿਚ ਇਕ ਸਖ਼ਸ ਨੇ ਵਿਰਾਟ ਕੋਹਲੀ ਦੀ ਭੈਣ ਭਾਵਨਾ ਨੂੰ ਇਹ ਸਵਾਲ ਪੁੱਛ ਲਿਆ। ਦਰਅਸਲ ਵਿਰਾਟ ਦੀ ਭੈਣ ਭਾਵਨਾ ਕੋਹਲੀ ਢੀਂਗਰਾ ਨੇ ਇੰਸਟਾ ’ਤੇ ‘ਆਸਕ ਮੀ ਐਨੀਥਿੰਗ’ ਸੈਸ਼ਨ ਕੀਤਾ। ਇਸ ਦੌਰਾਨ ਇਕ ਸ਼ਖ਼ਸ ਨੇ ਸਵਾਲ ਪੁੱਛਿਆ- ਕੀ ਤੁਸੀਂ ਵਾਮਿਕਾ ਨੂੰ ਮਿਲੇ ਹੋ। ਉਹ ਵਿਰਾਟ ਅਤੇ ਅਨੁਸ਼ਕਾ ਵਿਚੋਂ ਕਿਸ ਦੀ ਤਰ੍ਹਾਂ ਦਿਖਦੀ ਹੈ। ਭਾਵਨਾ ਨੇ ਇਸ ਦਾ ਜਵਾਬ ਦਿੰਦੇ ਹੋਏ ਲਿਖਿਆ, ‘ਹਾਂ, ਅਸੀਂ ਵਾਮਿਕਾ ਨੂੰ ਮਿਲੇ ਹਾਂ, ਉਹ ਇਕ ਏਂਜਲ ਹੈ।’ ਹਾਲਾਂਕਿ ਉਨ੍ਹਾਂ ਨੇ ਇਸ ਨੂੰ ਸਸਪੈਂਸ ਵਿਚ ਹੀ ਰੱਖਿਆ ਕਿ ਵਾਮਿਕਾ ਕਿਸ ਦੀ ਤਰ੍ਹਾਂ ਦਿੱਖਦੀ ਹੈ। 
ਦੱਸ ਦੇਈਏ ਕਿ ਬੀਤੇ ਦਿਨੀਂ ਵਿਰਾਟ ਕੋਹਲੀ ਨੇ ਇੰਸਟਾਗ੍ਰਾਮ ਸੈਸ਼ਨ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਨੇ ਅਤੇ ਅਨੁਸ਼ਕਾ ਨੇ ਉਸ ਸਮੇਂ ਤੱਕ ਆਪਣੀ ਧੀ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਦਾ ਫ਼ੈਸਲਾ ਕੀਤਾ ਹੈ, ਜਦੋਂ ਤੱਕ ਕਿ ਉਸ ਨੂੰ ਸੋਸ਼ਲ ਮੀਡੀਆ ਦੀ ਸਮਝ ਨਹੀਂ ਹੋ ਜਾਂਦੀ ਹੈ ਅਤੇ ਜਦੋਂ ਤੱਕ ਉਹ ਖ਼ੁਦ ਲਈ ਫ਼ੈਸਲਾ ਲੈਣ ਦੇ ਕਾਬਿਲ ਨਹੀਂ ਹੋ ਜਾਂਦੀ ਹੈ।’ ਦੱਸ ਦੇਈਏ ਕਿ ਵਾਮਿਕਾ ਇਨ੍ਹੀਂ ਦਿਨੀਂ ਆਪਣੇ ਮਾਤਾ-ਪਿਤਾ ਨਾਲ ਇੰਗਲੈਂਡ ਵਿਚ ਹੈ। ਵਿਰਾਟ ਭਾਰਤੀ ਨਾਲ ਇੰਗਲੈਂਡ ਵਿਚ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਲਈ ਤਿਆਰੀ ਕਰ ਰਹੇ ਹਨ। 

ad