ਹਰ ਘਰ ਦੀ ਕਹਾਣੀ ਨੂੰ ਬਿਆਨ ਕਰੇਗਾ ਰਣਜੀਤ ਬਾਵਾ ਦਾ ਗੀਤ 'ਮਾਹੀਆ'

ਜਲੰਧਰ : ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਜਲਦ ਹੀ ਆਪਣਾ ਨਵਾਂ ਗੀਤ 'ਮਾਹੀਆ' ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਇਸ ਗੀਤ ਨੂੰ 'ਮਾਹੀਆ' ਟਾਈਟਲ ਹੇਠ ਰਿਲੀਜ ਕੀਤਾ ਜਾਵੇਗਾ। ਇਸ ਗੀਤ ਦਾ ਇਕ ਕਲਿਪ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''ਮਾਹੀਆ ਇਸ ਹਫਤੇ ਆ ਜਾਣਾ ਹੈ।“ਮੈਂ ਵਾਅਦਾ ਕਰਦਾ ਹਾਂ ਕਿ ਤੁਸੀ ਇਸ ਗੀਤ ਨੂੰ ਸਾਰੀ ਉਮਰ ਸੁਣੋਗੇ ਅਤੇ ਪਿਆਰ ਦੇਵੋਗੇ।''
ਜੇਕਰ ਗੀਤ ਦੀ ਗੱਲ ਕਰੀਏ ਤਾ ਗੀਤ 'ਚ ਅਜਿਹੇ ਪਿਆਰ ਅਤੇ ਰਿਸ਼ਤੇ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ, ਜੋ ਆਪਾਂ ਹਰ ਘਰ 'ਚ ਦੇਖਦੇ ਹਾਂ। ਇਸ ਗੀਤ ਨੂੰ ਲਵੀ ਟੀਬੀ ਨੇ ਲਿਖਿਆ ਹੈ ਅਤੇ ਮਿਊਜ਼ਿਕ ਪਵਨੀਤ ਵਿਰਗੀ ਨੇ ਦਿੱਤਾ ਹੈ। ਇਸ ਗੀਤ ਦੀ ਖੂਬਸੂਰਤ ਵੀਡੀਓ ਸਟਾਲਿਨਵੀਰ ਨੇ ਬਣਿਆ ਹੈ। ਇਸ ਤੋਂ ਪਹਿਲਾ ਦੀ ਗੱਲ ਕੀਤੀ ਜਾਵੇ ਤਾ ਰਣਜੀਤ ਬਾਵਾ ਆਪਣੀ ਨਵੀਂ ਫਿਲਮ 'ਮੈਨ ਇਨ ਬਲੈਕ- ਕਾਲੇ ਕੱਛਿਆਂ ਵਾਲੇ' ਲੈ ਕੇ ਜਲਦ ਹੀ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ।
ਦੱਸਣਯੋਗ ਹੈ ਕਿ ਰਣਜੀਤ ਬਾਵਾ ਇਸ ਸਾਲ 'ਡੈਡੀ ਕੂਲ ਮੁੰਡੇ ਫੂਲ 2' 'ਚ ਜੱਸੀ ਗਿੱਲ, ਜਸਵਿੰਦਰ ਭੱਲਾ, ਤਾਨੀਆ ਹੋਰਾਂ ਦੇ ਨਾਲ ਨਜ਼ਰ ਆਉਣਗੇ। ਇਹ ਫਿਲਮ 15 ਮਈ 2020 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਸਵਿੰਦਰ ਭੱਲਾ ਇਸ ਫਿਲਮ 'ਚ ਕੂਲ ਡੈਡੀ ਦੇ ਕਿਰਦਾਰ 'ਚ ਨਜ਼ਰ ਆਉਣਗੇ। ।