ਗਾਜ਼ਾ ਵੱਲੋਂ ਤਲ ਅਵੀਵ ਵਿੱਚ ਰਾਕੇਟ ਹਮਲਾ

ਗਾਜ਼ਾ ਵੱਲੋਂ ਤਲ ਅਵੀਵ ਵਿੱਚ ਰਾਕੇਟ ਹਮਲਾ

(ਇੰਡੋ ਕਨੇਡੀਅਨ ਟਾਇਮਜ਼)-ਗਾਜ਼ਾ ਵੱਲੋਂ ਕੀਤੇ ਰਾਕੇਟ ਹਮਲੇ ਮਗਰੋਂ ਪਿਛਲੇ ਕਈ ਮਹੀਨਿਆਂ ਵਿੱਚ ਪਹਿਲੀ ਵਾਰ ਅੱਜ ਤਲ ਅਵੀਵ ਸਮੇਤ ਮੱਧ ਇਜ਼ਰਾਈਲ ਵਿੱਚ ਰਾਕੇਟ ਸਾਇਰਨ ਸੁਣਾਈ ਦਿੱਤੇ। ਹਮਲੇ ਦੀ ਜ਼ਿੰਮੇਵਾਰੀ ਹਮਾਸ ਨੇ ਲਈ ਹੈ। ਜੰਗ ਦੇ ਸੱਤ ਮਹੀਨਿਆਂ ਤੋਂ ਵੱਧ ਸਮੇਂ ਤੋਂ ਬਾਅਦ ਵੀ ਗਾਜ਼ਾ ਦੇ ਆਲੇ ਦੁਆਲੇ ਅਤਿਵਾਦੀ ਹਮਲੇ ਜਾਰੀ ਹਨ ਪਰ ਬੀਤੇ ਮਹੀਨਿਆਂ ਤੋਂ ਉਨ੍ਹਾਂ ਲੰਮੀ ਦੂਰੀ ਵਾਲੇ ਰਾਕੇਟ ਨਹੀਂ ਦਾਗੇ। ਤਾਜ਼ਾ ਹਮਲੇ ਵਿੱਚ ਹਾਲੇ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
                                                                ਇਸ ਤੋਂ ਪਹਿਲਾਂ ਅੱਜ ਦੱਖਣੀ ਇਜ਼ਰਾਈਲ ਤੋਂ ਰਾਹਤ ਸਮੱਗਰੀ ਵਾਲੇ ਟਰੱਕ ਗਾਜ਼ਾ ਵਿੱਚ ਦਾਖਲ ਹੋਏ ਪਰ ਇਹ ਹਾਲੇ ਸਪੱਸ਼ਟ ਨਹੀਂ ਹੈ ਕਿ ਕੀ ਮਾਨਵਤਾਵਾਦੀ ਗਰੁੱਪ ਇਲਾਕੇ ਵਿੱਚ ਚੱਲ ਰਹੀ ਲੜਾਈ ਕਾਰਨ ਇਹ ਸਮੱਗਰੀ ਹਾਸਲ ਕਰ ਸਕਣਗੇ ਜਾਂ ਨਹੀਂ। ਜਦੋਂ ਤੱਕ ਗਾਜ਼ਾ ਵਾਲੇ ਪਾਸੇ ਦਾ ਕੰਟਰੋਲ ਫਲਸਤੀਨੀਆਂ ਨੂੰ ਵਾਪਸ ਨਹੀਂ ਸੌਂਪਿਆ ਜਾਂਦਾ ਉਦੋਂ ਤੱਕ ਮਿਸਰ ਨੇ ਰਫਾਹ ਕਰਾਸਿੰਗ ਦੇ ਆਪਣੇ ਵਾਲੇ ਪਾਸੇ ਨੂੰ ਦੁਬਾਰਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਹਿ ਅਲ-ਸਿਸੀ ਵਿਚਾਲੇ ਗੱਲਬਾਤ ਤੋਂ ਬਾਅਦ ਇਹ ਇਜ਼ਰਾਈਲ ਦੇ ਕੇਰੇਮ ਸ਼ਾਲੋਮ ਕਰਾਸਿੰਗ ਰਾਹੀਂ ਆਵਾਜਾਈ ਦੀ ਇਜਾਜ਼ਤ ਦੇਣ ਲਈ ਸਹਿਮਤ ਹੋ ਗਿਆ ਹੈ। ਪਰ ਨੇੜਲੇ ਸ਼ਹਿਰ ਰਫਾਹ ਵਿੱਚ ਚੱਲ ਰਹੇ ਇਜ਼ਰਾਈਲੀ ਹਮਲੇ ਕਾਰਨ ਇਸ ਰਸਤੇ ਰਾਹੀਂ ਆਵਾਜਾਈ ਸੰਭਵ ਨਹੀਂ ਹੈ। -

ad