ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ; ਕਿਰਸਾਨੀ ਤੇ ਅੰਮ੍ਰਿਤਪਾਲ ਦੇ ਮੁੱਦੇ 'ਤੇ ਘੇਰੀ ਸਰਕਾਰ

ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 'ਆਪ' ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਬਾਦਲ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਲੋਕਾਂ ਦਾ ਮਾਨ ਬਣ ਪੰਜਾਬੀਅਤ ਦੀ ਗਲ ਕਰੇ। ਬਾਰਿਸ਼ ਵਿਚ ਨੁਕਸਾਨੀਆਂ ਫਸਲਾਂ ਸੰਬਧੀ ਕੇਂਦਰ ਸਰਕਾਰ ਪਾਸ ਕੁਦਰਤੀ ਆਪਦਾ ਦਾ ਹਵਾਲਾ ਦੇ 50,000 ਤਕ ਕਿਲੇ ਦਾ ਮੁਆਵਜ਼ਾ ਤੁਰੰਤ ਜਾਰੀ ਕਰਵਾਏ ਤੇ ਕਿਸਾਨਾਂ ਨੂੰ ਰਾਹਤ ਦੇਵੇ।
ਉਨ੍ਹਾਂ ਕਿਹਾ ਕਿ ਸਟੇਜ ਚਲਾਉਣ ਵਾਲੇ ਕਦੇ ਸਰਕਾਰ ਨਹੀਂ ਚਲਾ ਸਕਦੇ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਤਰੱਕੀ ਦੀਆਂ ਲੀਹਾਂ 'ਤੇ ਸੀ, ਹੁਣ ਛੇ ਸਾਲ ਵਿਚ ਪੰਜਾਬ ਦੇ ਵਿਕਾਸ ਨੂੰ ਪਛਾੜਿਆ ਗਿਆ। ਪੰਜਾਬ ਵਿਚ ਬੇਕਸੂਰ ਨੌਜਵਾਨਾਂ ਤੇ ਨਜਾਇਜ਼ ਪਰਚੇ ਦੇ ਮੁੜ ਕਾਲੇ ਦੌਰ ਵਲ ਧਕਿਆ ਜਾ ਰਿਹਾ ਹੈ।
ਆਪ੍ਰੇਸ਼ਨ ਅਮ੍ਰਿਤਪਾਲ ਦੇ ਨਾਮ 'ਤੇ ਕਿਸੇ ਨੂੰ ਦਬਾਉਣ ਲਈ ਟਾਰਗੇਟ ਕਰਨਾ ਗਲਤ ਹੈ। ਰਾਹੁਲ ਗਾਂਧੀ ਨੂੰ ਮੈਂਬਰ ਪਾਰਲੀਮੈਂਟ ਤੋਂ ਬਰਖਾਸਤ ਦੇ ਫੈਸਲੇ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਗਾਂਧੀ ਪਰਿਵਾਰ ਨਾਲ ਸਾਡੇ ਮਤਭੇਦ ਨੂੰ ਭੁਲਾਇਆ ਨਹੀਂ ਜਾ ਸਕਦਾ, ਪਰ ਇਕ ਕਾਨੂੰਨ ਨੂੰ ਤੋੜ ਕੇ ਡਿਕਟੇਟਰਸ਼ਿਪ ਦੇਸ਼ ਵਿਚ ਕਰਨਾ ਦੇਸ਼ ਵਾਸੀਆਂ ਲਈ ਗਲਤ ਸੁਨੇਹਾ ਦੇਣ ਵਾਲੀ ਗਲ ਹੈ। ਇਸ ਮੌਕੇ ਸਾਬਕਾ ਕੇੰਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸਨ।