ਭਾਰਤੀ-ਅਮਰੀਕੀ ਜੋੜੇ ਨੇ ਹਿਊਸਟਨ ਯੂਨੀਵਰਸਿਟੀ ਨੂੰ ਦਾਨ ਕੀਤੇ 10 ਲੱਖ ਅਮਰੀਕੀ ਡਾਲਰ

ਭਾਰਤੀ-ਅਮਰੀਕੀ ਜੋੜੇ ਨੇ ਹਿਊਸਟਨ ਯੂਨੀਵਰਸਿਟੀ ਨੂੰ ਦਾਨ ਕੀਤੇ 10 ਲੱਖ ਅਮਰੀਕੀ ਡਾਲਰ

ਹਿਊਸਟਨ- ਇਕ ਪ੍ਰਮੁੱਖ ਭਾਰਤੀ-ਅਮਰੀਕੀ ਉੱਦਮੀ ਜੋੜੇ ਨੇ ਹਿਊਸਟਨ ਯੂਨੀਵਰਸਿਟੀ ਵਿੱਚ ਪ੍ਰਯੋਗਸ਼ਾਲਾ ਉਪਕਰਨਾਂ ਲਈ 10 ਲੱਖ ਅਮਰੀਕੀ ਡਾਲਰ ਦਾਨ ਦਿੱਤਾ ਹੈ। ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਬ੍ਰਿਜ ਅਗਰਵਾਲ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਗ੍ਰੇਟਰ ਹਿਊਸਟਨ ਦੇ ਉਪਨਗਰ 'ਸ਼ੁਗਰ ਲੈਂਡ' ਵਿੱਚ ਯੂਨੀਵਰਸਿਟੀ ਆਫ਼ ਹਿਊਸਟਨ (ਯੂਐੱਚ) ਕਾਲਜ ਆਫ਼ ਟੈਕਨਾਲੋਜੀ ਦੀ ਇਮਾਰਤ ਵਿੱਚ ਪ੍ਰਯੋਗਸ਼ਾਲਾ ਉਪਕਰਣਾਂ ਦੇ ਨਿਰਮਾਣ ਲਈ ਦਾਨ ਕਰ ਰਹੇ ਹਨ।
ਉੱਦਮੀ ਜੋੜਾ ਨਵੀਨਤਮ 3D ਪ੍ਰਿੰਟਰ, ਮਸ਼ੀਨ ਉਪਕਰਣ ਅਤੇ ਮਾਪ ਟੈਸਟਿੰਗ ਉਪਕਰਣ ਦੇ ਨਾਲ-ਨਾਲ ਛੋਟੇ ਅਤੇ ਮੱਧਮ ਪੱਧਰ ਦੇ ਉਦਯੋਗ 'ਤੇ ਕੇਂਦ੍ਰਿਤ ਇੱਕ ਉੱਨਤ ਨਿਰਮਾਣ ਡਿਜ਼ਾਈਨ ਕੇਂਦਰ ਦਾ ਨਿਰਮਾਣ ਕਰਨ ਲਈ ਫੰਡ ਦੇ ਕੇ ਮਦਦ ਕਰ ਰਹੇ ਹਨ। ਅਗਰਵਾਲ ਨੇ ਕਿਹਾ, “ਜੇਕਰ ਇਹ UH ਸਿਸਟਮ ਨਾ ਹੁੰਦਾ ਤਾਂ ਮੈਂ ਕਾਲਜ ਤੋਂ ਗ੍ਰੈਜੂਏਟ ਨਾ ਹੁੰਦਾ। ਇਸ ਲਈ ਮੈਂ UH ਦਾ ਸਮਰਥਨ ਕਰਨ ਲਈ ਬਹੁਤ ਉਤਸ਼ਾਹਿਤ ਹਾਂ।"
ਉਨ੍ਹਾਂ ਕਿਹਾ, “ਮੈਂ ਸ਼ੂਗਰ ਲੈਂਡ ਵਿੱਚ ਰਹਿੰਦਾ ਹਾਂ ਅਤੇ ਇਹ ਮੈਨੂੰ ਸ਼ੂਗਰ ਲੈਂਡ ਕੈਂਪਸ ਵਿੱਚ UH ਨਾਲ ਹੋਰ ਜੋੜਦਾ ਹੈ।” ਯੂਨੀਵਰਸਿਟੀ ਜੋੜੇ ਦੇ ਸਨਮਾਨ ਵਿਚ ਇਮਾਰਤ ਦੀ ਹੇਠਲੀ ਮੰਜ਼ਿਲ 'ਤੇ ਸਥਿਤ ਆਡੀਟੋਰੀਅਮ ਦਾ ਨਾਂ 'ਬ੍ਰਿਜ ਅਤੇ ਸੁਨੀਤਾ ਅਗਰਵਾਲ ਆਡੀਟੋਰੀਅਮ' ਰੱਖੇਗੀ। ਮੂਲ ਰੂਪ ਵਿੱਚ ਪੰਜਾਬ ਦੇ ਲਖਨਪੁਰ ਤੋਂ ਆਉਣ ਵਾਲੇ ਅਗਰਵਾਲ 17 ਸਾਲ ਦੀ ਉਮਰ ਵਿੱਚ ਹਿਊਸਟਨ ਚਲੇ ਗਏ ਸਨ ਅਤੇ ਪੂਰਾ ਸਮਾਂ ਕੰਮ ਕਰਦੇ ਹੋਏ UH ਵਿਖੇ ਨਾਈਟ ਸਕੂਲ ਵਿੱਚ ਪੜ੍ਹਾਈ ਕੀਤੀ।

sant sagar