ਮੁੜ ਵਿਵਾਦਾਂ ਚ ਦਿਲਪ੍ਰੀਤ ਢਿੱਲੋਂ, ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਲੱਗੇ ਇਲਜ਼ਾਮ

ਮੁੜ ਵਿਵਾਦਾਂ ਚ ਦਿਲਪ੍ਰੀਤ ਢਿੱਲੋਂ, ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਲੱਗੇ ਇਲਜ਼ਾਮ

ਜਲੰਧਰ  —  ਪ੍ਰਸਿੱਧ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਆਪਣੇ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਦਿਲਪ੍ਰੀਤ ਢਿੱਲੋਂ ਇਜ਼ ਬੈਕ' (ਕਰਾਰਾ ਜਵਾਬ ਮਿਲੇਗਾ) ਨੂੰ ਲੈ ਕੇ ਵਿਵਾਦਾਂ 'ਚ ਘਿਰ ਗਏ ਹਨ। ਇਸ ਗੀਤ 'ਚ ਦਿਲਪ੍ਰੀਤ ਢਿੱਲੋਂ ਵਲੋਂ ਹਥਿਆਰਾਂ ਨੂੰ ਪ੍ਰਮੋਟ ਕੀਤਾ ਗਿਆ ਹੈ। ਦਿਲਪ੍ਰੀਤ ਦਾ ਇਹ ਗੀਤ ਹਥਿਆਰਾਂ ਦੀ ਨਾਜਾਇਜ਼ ਵਰਤੋਂ ਕਰਨ ਅਤੇ ਅਪਰਾਧਾਂ ਨੂੰ ਉਤਸ਼ਾਹਿਤ ਕਰਦੇ ਹੋਏ ਨੌਜਵਾਨ ਪੀੜ੍ਹੀ ਨੂੰ ਗਲਤ ਦਿਸ਼ਾ ਦੇ ਰਿਹਾ ਹੈ।
ਦੱਸ ਦੇਈਏ ਕਿ ਦਿਲਪ੍ਰੀਤ ਢਿੱਲੋਂ ਦੇ ਇਸ ਗੀਤ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਹਾਕਮ ਸਿੰਘ ਤੇ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਅਤੇ RTI ਐਕਟੀਵਿਸਟ ਕੁਲਦੀਪ ਸਿੰਘ ਖਹਿਰਾ ਵਲੋਂ ਮਾਣਯੋਗ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਅਤੇ ਏ. ਡੀ. ਜੀ. ਪੀ. ਪੰਜਾਬ ਅਰਪਿਤ ਸ਼ੁਕਲਾ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।
ਇਸ ਸ਼ਿਕਾਇਤ 'ਚ ਗਾਇਕ ਦਿਲਪ੍ਰੀਤ ਢਿੱਲੋਂ, ਗੁਰਲੇਜ਼ ਅਖ਼ਤਰ, ਗੀਤਕਾਰ ਨਰਿੰਦਰ ਬਾਠ, ਸੰਗੀਤਕਾਰ ਦੇਸੀ ਕਰਿਊ ਅਤੇ ਮਿਊਜ਼ਿਕ ਕੰਪਨੀ ਸਪੀਡ ਰਿਕਾਰਡਜ਼ 'ਤੇ ਆਈ. ਪੀ. ਸੀ. ਦੀ ਧਾਰਾ 123-ਏ, 188, 294, 504, 120-ਬੀ ਅਧੀਨ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਨਾਲ ਹੀ ਇਸ ਗੀਤ ਨੂੰ ਜਲਦ ਤੋਂ ਜਲਦ ਟੀ. ਵੀ. ਚੈਨਲਾਂ ਤੇ ਹੋਰ ਮਾਧਿਅਮ 'ਤੇ ਬੈਨ ਕਰਨ ਦੀ ਵੀ ਮੰਗ ਕੀਤੀ ਗਈ ਹੈ। ਹੁਣ ਦੇਖਣਾ ਇਹ ਹੈ ਕਿ ਪੰਜਾਬ ਪੁਲਸ ਇਸ ਭੇਜੀ ਗਈ ਸ਼ਿਕਾਇਤ 'ਤੇ ਕੀ ਕਾਰਵਾਈ ਕਰਦੀ ਹੈ।

ad