ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸਰਗੁਣ ਮਹਿਤਾ ਦਾ ਪਤੀ ਰਵੀ ਦੁਬੇ ਨਾਲ ਇਹ ਵੀਡੀਓ

ਜਲੰਧਰ — ਪੂਰੇ ਦੇਸ਼ ‘ਚ ਕੋਰੋਨਾ ਆਫ਼ਤ ਦਾ ਕਹਿਰ ਜਾਰੀ ਹੈ। ਅਜਿਹੇ ‘ਚ ਸੈਲੀਬ੍ਰੇਟੀਜ਼ ਵੀ ਆਪਣੇ ਘਰਾਂ ‘ਚ ਹੀ ਸਮਾਂ ਬਿਤਾ ਰਹੇ ਹਨ। ਪੰਜਾਬੀ ਪ੍ਰਸਿੱਧ ਅਦਾਕਾਰਾ ਸਰਗੁਣ ਮਹਿਤਾ ਵੀ ਇੰਨੀ ਦਿਨੀਂ ਆਪਣੇ ਪਤੀ ਨਾਲ ਸਮਾਂ ਬਿਤਾ ਰਹੇ ਹਨ। ਉਹ ਆਪਣੇ ਪਤੀ ਰਵੀ ਦੁਬੇ ਨਾਲ ਘਰ ‘ਚ ਹੀ ਕੁਵਾਲਿਟੀ ਸਮਾਂ ਬਿਤਾ ਰਹੀ ਹੈ ਅਤੇ ਤਰ੍ਹਾਂ-ਤਰ੍ਹਾਂ ਦੀਆਂ ਐਕਟੀਵਿਟੀਜ਼ ਕਰ ਰਹੇ ਹਨ। ਇਨ੍ਹਾਂ ਵੀਡੀਓਜ਼ ਦੇ ਜ਼ਰੀਏ ਹੀ ਉਹ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਆਪਣੇ ਪਤੀ ਰਵੀ ਦੁਬੇ ਨਾਲ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਵੀ ਦੁਬੇ ਆਪਣੇ ਕੁੱਤੇ ਵਾਂਗ ਨਕਲ ਕਰ ਰਹੇ ਹਨ। ਇਸ ਦੌਰਾਨ ਸਰਗੁਣ ਉਨ੍ਹਾਂ ਨੂੰ ਭੌਂਕਣ ਲਈ ਆਖਦੀ ਹੈ, ਜਿਸ ’ਤੇ ਰਵੀ ਦੁਬੇ ਕਰਕੇ ਵਿਖਾਉਂਦੇ ਹਨ। ਦੋਵਾਂ ਦੇ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇੰਨ੍ਹੇ ਨੂੰ ਉਨ੍ਹਾਂ ਦਾ ਕੁੱਤਾ ਵੀ ਉਨ੍ਹਾਂ ਕੋਲ ਹੀ ਆ ਜਾਂਦਾ ਹੈ।