ਚੀਨ ਨੇ ਮਈ ਚ ਰਿਕਾਰਡ ਤੋੜੇ, ਦਰਾਮਦ ਕੀਤਾ ਇੰਨਾ ਕੱਚਾ ਤੇਲ

ਚੀਨ ਨੇ ਮਈ ਚ ਰਿਕਾਰਡ ਤੋੜੇ, ਦਰਾਮਦ ਕੀਤਾ ਇੰਨਾ ਕੱਚਾ ਤੇਲ

ਬੀਜਿੰਗੋ— ਮਈ 'ਚ ਚੀਨ ਨੇ ਕੱਚੇ ਤੇਲ ਦੀ ਦਰਾਮਦ 'ਚ ਇਕ ਨਵਾਂ ਮਹੀਨਾਵਾਰ ਰਿਕਾਰਡ ਕਾਇਮ ਕੀਤਾ ਹੈ। ਚਾਈਨਿਜ਼ ਕਸਟਮਜ਼ ਵੱਲੋਂ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ, ਚੀਨ ਨੇ ਮਈ 'ਚ 47.97 ਮਿਲੀਅਨ ਟਨ ਕੱਚਾ ਤੇਲ ਦਰਾਮਦ ਕਰਨ ਲਈ 66.7 ਅਰਬ ਯੂਆਨ (ਲਗਭਗ 9.43 ਅਰਬ ਡਾਲਰ) ਖਰਚ ਕੀਤੇ ਹਨ, ਜੋ ਕਿ ਪ੍ਰਤੀ ਦਿਨ ਲਗਭਗ 11.34 ਮਿਲੀਅਨ ਬੈਰਲ ਦੇ ਬਰਾਬਰ ਹੈ।
ਚੀਨ ਨੇ ਪਿਛਲੀ ਵਾਲ ਮਹੀਨਾਵਾਰ ਕੱਚੇ ਤੇਲ ਦੀ ਦਰਾਮਦ ਦਾ ਰਿਕਾਰਡ ਪਿਛਲੇ ਸਾਲ ਅਪ੍ਰੈਲ 'ਚ ਦਰਜ ਕੀਤਾ ਸੀ, ਜੋ ਕਿ 10.64 ਮਿਲੀਅਨ ਬੈਰਲ ਪ੍ਰਤੀ ਦਿਨ ਸੀ। ਅਧਿਕਾਰਤ ਅੰਕੜਿਆਂ ਮੁਤਾਬਕ, ਮਈ 'ਚ ਸਾਲ-ਦਰ-ਸਾਲ ਦੇ ਆਧਾਰ 'ਤੇ 19.2 ਫੀਸਦੀ ਵਾਧਾ ਦਰਜ ਕਰਨ ਦੇ ਬਾਵਜੂਦ ਇਸ ਸਾਲ ਦੇ ਪਹਿਲੇ ਪੰਜ ਮਹੀਨਿਆਂ 'ਚ ਚੀਨ ਦੇ ਕੱਚੇ ਤੇਲ ਦੀ ਦਰਾਮਦ ਸਿਰਫ ਸਾਲ-ਦਰ-ਸਾਲ ਦੇ ਆਧਾਰ 'ਤੇ ਪੰਜ ਫ਼ੀਸਦੀ ਵਧੀ ਹੈ।
ਅਧਿਕਾਰਤ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਕੌਮਾਂਤਰੀ ਬਾਜ਼ਾਰਾਂ 'ਚ ਸੁਸਤ ਮੰਗ ਕਾਰਨ ਤੇਲ ਕੀਮਤਾਂ ਡਿੱਗਣ ਦਾ ਚੀਨ ਨੇ ਕਾਫੀ ਫਾਇਦਾ ਲਿਆ ਹੈ। ਪਿਛਲੇ ਸਾਲ ਦੀ ਮਿਆਦ ਦੇ ਮੁਕਾਬਲੇ ਇਸ ਸਾਲ ਦੇ ਪਹਿਲੇ ਪੰਜ ਮਹੀਨਿਆਂ 'ਚ ਚੀਨ ਨੇ ਕੱਚੇ ਤੇਲ ਦੀ ਦਰਾਮਦ 'ਤੇ 17.1 ਫੀਸਦੀ ਘੱਟ ਖਰਚ ਕੀਤਾ ਹੈ।

sant sagar