ਨਾਈਟ ਕਲੱਬ ਦੀ ਛੱਤ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ 218 ਹੋਈ

ਨਾਈਟ ਕਲੱਬ ਦੀ ਛੱਤ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ 218 ਹੋਈ

ਸੈਂਟੋ ਡੋਮਿੰਗੋ,(ਇੰਡੋ ਕਨੇਡੀਅਨ ਟਾਇਮਜ਼)- ਇੱਥੋਂ ਦੇ ਇਕ ਨਾਈਟ ਕਲੱਬ ਦੀ ਛੱਤ ਡਿੱਗਣ ਨਾਲ 218 ਜਣਿਆਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਜ਼ਖਮੀ ਹੋ ਗਏ ਹਨ। ਇਹ ਘਟਨਾ ਮੇਰੈਂਗੁਏ ਸੰਗੀਤ ਸਮਾਰੋਹ ਦੌਰਾਨ ਵਾਪਰੀ। ਨੈਸ਼ਨਲ ਇੰਸਟੀਚਿਊਟ ਆਫ਼ ਫੋਰੈਂਸਿਕ ਪੈਥੋਲੋਜੀ ਨੇ ਰਿਪੋਰਟ ਦਿੱਤੀ ਕਿ ਹੁਣ ਤੱਕ 54 ਪੀੜਤਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ, ਕਈ ਹੋਰ ਅਜੇ ਵੀ ਲਾਪਤਾ ਹਨ। ਇਸ ਦੌਰਾਨ ਸੈਂਟੋ ਡੋਮਿੰਗੋ ਦੀ ਰਾਜਧਾਨੀ ਵਿੱਚ ਵੱਡੀ ਗਿਣਤੀ ਲੋਕ ਆਪਣੇ ਅਜ਼ੀਜ਼ਾਂ ਦੀ ਭਾਲ ਕਰ ਰਹੇ ਹਨ। ਦੂਜੇ ਪਾਸੇ ਜਿਨ੍ਹਾਂ ਦੇ ਸਕੇ ਸਬੰਧੀਆਂ ਦਾ ਹਸਪਤਾਲਾਂ ਅਤੇ ਫੋਰੈਂਸਿਕ ਇੰਸਟੀਚਿਊਟ ਵਿਚ ਭਾਲ ਕਰਨ ’ਤੇ ਵੀ ਕੋਈ ਅਤਾ ਪਤਾ ਨਾ ਲੱਗਿਆ, ਉਹ ਨਿਰਾਸ਼ ਹਨ।
 

sant sagar