ਡੀਜ਼ਲ ਤੋਂ ਬਾਅਦ ਹੁਣ ਪੈਟਰੋਲ ਵੀ 80 ਰੁਪਏ ਦੇ ਪਾਰ, ਜਾਣੋ ਅੱਜ ਦੇ ਨਵੇਂ ਭਾਅ

ਡੀਜ਼ਲ ਤੋਂ ਬਾਅਦ ਹੁਣ ਪੈਟਰੋਲ ਵੀ 80 ਰੁਪਏ ਦੇ ਪਾਰ, ਜਾਣੋ ਅੱਜ ਦੇ ਨਵੇਂ ਭਾਅ

ਨਵੀਂ ਦਿੱਲੀ  : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਨਾਲ ਦਿੱਲੀ ਵਿਚ ਪੈਟਰੋਲ ਵੀ 80 ਰੁਪਏ ਪ੍ਰਤੀ ਲਿਟਰ ਦੇ ਪਾਰ ਨਿਕਲ ਗਿਆ ਹੈ। ਰਾਸ਼ਟਰੀ ਰਾਜਧਾਨੀ ਵਿਚ 20 ਮਹੀਨੇ ਬਾਅਦ ਪੈਟਰੋਲ 80 ਰੁਪਏ ਤੋਂ ਮਹਿੰਗਾ ਵਿਕ ਰਿਹਾ ਹੈ।
ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ ਦਿੱਲੀ ਵਿਚ ਸ਼ੁੱਕਰਵਾਰ ਨੂੰ ਪੈਟਰੋਲ ਦੀ ਕੀਮਤ 21 ਪੈਸੇ ਵੱਧ ਕੇ 80.13 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਜੋ 27 ਅਕਤੂਬਰ 2018 ਦੇ ਬਾਅਦ ਦਾ ਉੱਚਾ ਪੱਧਰ ਹੈ। ਡੀਜ਼ਲ ਦਾ ਮੁੱਲ ਵੀ 17 ਪੈਸੇ ਵੱਧ ਕੇ 80.19 ਰੁਪਏ ਪ੍ਰਤੀ ਲਿਟਰ ਦੇ ਨਵੇਂ ਰਿਕਾਡਰ ਪੱਧਰ 'ਤੇ ਪਹੁੰਚ ਗਿਆ। ਇਸ ਮਹੀਨੇ 07 ਤਾਰੀਖ਼ ਤੋਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਦੋਵਾਂ ਈਂਧਨਾਂ  ਦੇ ਮੁੱਲ ਵਧਾਉਣ ਦਾ ਕ੍ਰਮ ਸ਼ੁਰੂ ਕੀਤਾ ਹੈ। ਇਸ ਦੌਰਾਨ ਦਿੱਲੀ ਵਿਚ ਪੈਟਰੋਲ 8.87 ਰੁਪਏ ਯਾਨੀ 12.45 ਫ਼ੀਸਦੀ ਮਹਿੰਗਾ ਹੋਇਆ ਹੈ। ਲਗਾਤਾਰ 20 ਦਿਨਾਂ ਵਿਚ ਡੀਜਲ ਦੀ ਕੀਮਤ 10.80 ਰੁਪਏ ਯਾਨੀ 15.56 ਫ਼ੀਸਦੀ ਵੱਧ ਗਈ ਹੈ।
ਸ਼ਹਿਰ ਦਾ ਨਾਂ     ਪੈਟਰੋਲ/ਰੁਪਏ ਲਿਟਰ     ਡੀਜ਼ਲ/ਰੁਪਏ ਲਿਟਰ
ਦਿੱਲੀ     80.13     80.19
ਮੁੰਬਈ     86.91     78.51
ਚੇਨੱਈ     80.37     77.44
ਕੋਲਕਾਤਾ     81.82     75.34
ਨੋਇਡਾ     80.85     72.29
ਰਾਂਚੀ     80.07     76.20
ਬੈਂਗਲੁਰੂ     82.74     76.25
ਪਟਨਾ     83.08     77.14
ਚੰਡੀਗੜ੍ਹ     77.12     71.68
ਲਖਨਊ     80.75     72.18
ਹਰ ਦਿਨ ਛੇ ਵਜੇ ਕੀਮਤ ਬਦਲਦੀ ਹੈ
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਹਰ ਰੋਜ਼ ਸਵੇਰੇ ਛੇ ਵਜੇ ਬਦਲੀ ਜਾਂਦੀ ਹੈ। ਨਵੇਂ ਰੇਟ ਸਵੇਰੇ 6 ਵਜੇ ਤੋਂ ਲਾਗੂ ਹੋ ਜਾਂਦੇ ਹਨ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।
ਸਿਰਫ ਇਕ SMS ਦੇ ਜ਼ਰੀਏ ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਭਾਅ
ਤੁਸੀਂ ਆਪਣੇ ਸ਼ਹਿਰ ਦੇ ਪੈਟਰੋਲ-ਡੀਜ਼ਲ ਦੇ ਭਾਅ ਰੋਜ਼ਾਨਾ SMS ਦੇ ਜ਼ਰੀਏ ਵੀ ਚੈੱਕ ਕਰ ਸਕਦੇ ਹੋ। ਇੰਡੀਅਨ ਆਇਲ (IOC) ਦੇ ਉਪਭੋਗਤਾ RSP<ਡੀਲਰ ਕੋਡ> ਲਿਖ ਕੇ 9224992249 ਨੰਬਰ 'ਤੇ ਐਚ.ਪੀ.ਸੀ.ਐਲ. (HPCL) ਦੇ ਉਪਭੋਗਤਾ HPPRICE<ਡੀਲਰ ਕੋਡ > ਲਿਖ ਕੇ 9222201122 ਨੰਬਰ 'ਤੇ ਭੇਜ ਸਕਦੇ ਹੋ। ਬੀ.ਪੀ.ਸੀ.ਐਲ. ਉਪਭੋਗਤਾ RSP ਡੀਲਰ ਕੋਡ 9223112222 ਨੰਬਰ 'ਤੇ ਭੇਜ ਸਕਦੇ ਹਨ।

sant sagar