2 ਮਹੀਨੇ ਬਾਅਦ ਦੁਬਈ 'ਚ ਖੁੱਲ੍ਹੇ ਸਿਨੇਮਾਘਰ, ਰਿਲੀਜ਼ ਹੋਈ ਅਮਰਿੰਦਰ ਗਿੱਲ ਦੀ ਫਿਲਮ 'ਚੱਲ ਮੇਰਾ ਪੁੱਤ 2'

2 ਮਹੀਨੇ ਬਾਅਦ ਦੁਬਈ 'ਚ ਖੁੱਲ੍ਹੇ ਸਿਨੇਮਾਘਰ, ਰਿਲੀਜ਼ ਹੋਈ ਅਮਰਿੰਦਰ ਗਿੱਲ ਦੀ ਫਿਲਮ 'ਚੱਲ ਮੇਰਾ ਪੁੱਤ 2'

ਜਲੰਧਰ  : ਕੋਰੋਨਾ ਵਾਇਰਸ ਕਾਰਨ ਕਈ ਦਿਨਾਂ ਤੋਂ ਦੁਨੀਆ ਜਿਵੇਂ ਰੁਕ ਜਿਹੀ ਗਈ ਹੈ ਅਤੇ ਹੁਣ ਹੌਲੀ-ਹੌਲੀ ਲੋਕਾਂ ਦਾ ਜਨਜੀਵਨ ਪਟੜੀ 'ਤੇ ਆਉਣ ਲੱਗਾ ਹੈ। ਕੋਰੋਨਾ ਵਾਇਰਲ ਦਾ ਫਿਲਮ ਉਦਯੋਗ 'ਤੇ ਵੀ ਕਾਫੀ ਅਸਰ ਪਿਆ ਹੈ ਅਤੇ ਸ਼ੂਟਿੰਗ ਤੋਂ ਲੈ ਕੇ ਸਿਨੇਮਾਘਰ ਤੱਕ ਬੰਦ ਪਏ ਹਨ। ਭਾਰਤ ਵਾਂਗ ਦੁਬਈ ਦਾ ਹਾਲ ਵੀ ਕੁਝ ਅਜਿਹਾ ਹੀ ਹੈ ਅਤੇ ਦੁਬਈ 'ਚ ਵੀ ਕਰੀਬ ਦੋ ਮਹੀਨਿਆਂ ਬਾਅਦ ਬੁੱਧਵਾਰ ਤੋਂ ਸਿਨੇਮਾਘਰ ਖੁੱਲ੍ਹੇ ਹਨ। ਖਾਸ ਗੱਲ ਇਹ ਕਿ ਦੁਬਈ ਦੇ ਸਿਨੇਮਾਘਰ ਖੁੱਲ੍ਹਣ ਤੋਂ ਬਾਅਦ ਉਸ 'ਚ ਪਹਿਲੀ ਵਾਰ ਪੰਜਾਬੀ ਕਲਾਕਾਰ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਦੀ ਪੰਜਾਬੀ ਫਿਲਮ 'ਚੱਲ ਮੇਰਾ ਪੁੱਤ 2' ਅਤੇ ਇਰਫਾਨ ਖਾਨ ਦੀ ਬਾਲੀਵੁੱਡ ਫਿਲਮ 'ਅੰਗਰੇਜ਼ੀ ਮੀਡੀਅਮ' ਦਿਖਾਈ ਜਾ ਰਹੀ ਹੈ।
ਇਰਫਾਨ ਖਾਨ ਸਟਾਰਰ ਫਿਲਮ 'ਅੰਗਰੇਜ਼ੀ ਮੀਡੀਆ' ਅਤੇ ਅਮਰਿੰਦਰ ਗਿੱਲ ਸਟਾਰਰ ਫਿਲਮ 'ਚੱਲ ਮੇਰਾ ਪੁੱਤ 2' ਦੁਬਈ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ ਅਤੇ ਉੱਥੇ ਲੰਬੇ ਸਮੇਂ ਬਾਅਦ ਸਿਨੇਮਾਘਰ ਖੁੱਲ੍ਹਣ ਤੋਂ ਬਾਅਦ ਲੋਕ ਆਨੰਦ ਲੈ ਸਕਣਗੇ। ਹਾਲਾਂਕਿ, ਫਿਲਹਾਲ ਸਿਨੇਮਾਘਰਾਂ ਲਈ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਕਈ ਉਪਾਅ ਕੀਤੇ ਗਏ ਹਨ।
ਦੱਸਣਯੋਗ ਹੈ ਕਿ 'ਚੱਲ ਮੇਰਾ ਪੁੱਤ 2' ਅਤੇ 'ਅੰਗਰੇਜ਼ੀ ਮੀਡੀਅਮ' ਭਾਰਤ 'ਚ 13 ਮਾਰਚ ਨੂੰ ਰਿਲੀਜ਼ ਹੋਈਆਂ ਸਨ ਪਰ ਫਿਲਮਾਂ ਦੀ ਰਿਲੀਜ਼ਿੰਗ ਤੋਂ ਬਾਅਦ ਸੂਬਿਆਂ ਨੇ ਸਿਨੇਮਾਘਰਾਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਬਾਅਦ 'ਚ ਪੂਰੇ ਦੇਸ਼ 'ਚ ਤਾਲਾਬੰਦੀ ਦਾ ਐਲਾਨ ਹੋਣ ਕਾਰਨ ਸਾਰੇ ਸਿਨੇਮਾਘਰ ਬੰਦ ਹੋ ਗਏ ਸਨ। ਇਸ ਨਾਲ ਫਿਲਮਾਂ ਕੁਝ ਦੀ ਦਿਨ ਕੁਝ ਹੀ ਸਿਨੇਮਾਘਰਾਂ 'ਚ ਚੱਲ ਸਕੀਆਂ ਸਨ। ਇਸ ਨਾਲ ਫਿਲਮ ਦੇ ਬਿਜ਼ਨੈੱਸ 'ਤੇ ਕਾਫੀ ਅਸਰ ਪਿਆ।

sant sagar