ਸੁਸ਼ਮਾ ਗਰੁੱਪ ਨੇ ‘ਲੀਜ਼ ਰੈਂਟ ਗਾਰੰਟੀ ਆਫ਼ਰ’ ਬਾਰੇ ਜਾਣੂ ਕਰਵਾਇਆ

ਸੁਸ਼ਮਾ ਗਰੁੱਪ ਨੇ ‘ਲੀਜ਼ ਰੈਂਟ ਗਾਰੰਟੀ ਆਫ਼ਰ’ ਬਾਰੇ ਜਾਣੂ ਕਰਵਾਇਆ

ਅੰਮ੍ਰਿਤਸਰ: ਪੰਜਾਬ ਦੇ ਮੋਹਰੀ ਰੀਅਲ ਅਸਟੇਟ ਡਿਵੈਲਪਰਾਂ ’ਚ ਸ਼ੁਮਾਰ ਸੁਸ਼ਮਾ ਗਰੁੱਪ ਨੇ ਅੰਮ੍ਰਿਤਸਰ ਵਿਚ ਮੀਡੀਆ ਕਾਨਫ਼ਰੰਸ ਕਰ ਕੇ ਟ੍ਰਾਈਸਿਟੀ ਵਿਚਲੇ ਆਪਣੇ ਪ੍ਰਾਜੈਕਟਾਂ ਬਾਰੇ ਸ਼ਹਿਰ ਦੇ ਲੋਕਾਂ ਨੂੰ ਜਾਣੂ ਕਰਵਾਇਆ। ਕੰਪਨੀ ਅਧਿਕਾਰੀਆਂ ਨੇ ਇਸ ਮੌਕੇ ਲੋਕਾਂ ਨੂੰ ਇਨ੍ਹਾਂ ਉਸਾਰੀ ਪ੍ਰਾਜੈਕਟਾਂ ਵਿਚ ਨਿਵੇਸ਼ ਲਈ ਪ੍ਰੇਰਿਆ। ਗਰੁੱਪ ਦੇ ਕਾਰਜਕਾਰੀ ਡਾਇਰੈਕਟਰ ਨੇ ਆਪਣੀ ਸੀਮਤ ਸਮੇਂ ਦੀ ਵਿਸ਼ੇਸ਼ ਯੋਜਨਾ ‘ਲੀਜ਼ ਰੈਂਟ ਗਾਰੰਟੀ ਆਫ਼ਰ’ ਬਾਰੇ ਜਾਣੂ ਕਰਵਾਇਆ। ਇਸ ਦਾ ਲਾਭ ਚੰਡੀਗੜ੍ਹ-ਦਿੱਲੀ ਮਾਰਗ, ਪੀਰ ਮੁਛੱਲਾ ਤੇ ਏਅਰਪੋਰਟ ਰੋਡ ’ਤੇ ਸਥਿਤ ਪ੍ਰਾਜੈਕਟਾਂ ਲਈ ਦਿੱਤਾ ਜਾ ਰਿਹਾ ਹੈ। ਗਰੁੱਪ ਕੋਲ ਰੈਸਤਰਾਂ, ਦਫ਼ਤਰੀ ਥਾਂ, ਫੂਡ ਕੋਰਟ ਤੇ ਸ਼ੋਅਰੂਮ ਲੀਜ਼ ਗਾਰੰਟੀ ’ਤੇ ਦੇਣ ਲਈ ਕਈ ਬਦਲ ਉਪਲੱਬਧ ਹਨ।

ad