ਆਪਣੀ ਪਹਿਲੀ ਡੇਟ ਦੌਰਾਨ ਲੜਾਈ ਕਰਦੇ ਦਿਸੇ ਪਾਰਸ ਤੇ ਸ਼ਹਿਨਾਜ਼

ਆਪਣੀ ਪਹਿਲੀ ਡੇਟ ਦੌਰਾਨ ਲੜਾਈ ਕਰਦੇ ਦਿਸੇ ਪਾਰਸ ਤੇ ਸ਼ਹਿਨਾਜ਼

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਤੋਂ ਬਾਹਰ ਆ ਕੇ ਹੁਣ ਸ਼ਹਿਨਾਜ ਕੌਰ ਗਿੱਲ ਤੇ ਪਾਰਸ ਛਾਬੜਾ ਆਪਣੇ ਨਵੇਂ ਸ਼ੋਅ 'ਮੁਝ ਸੇ ਸ਼ਾਦੀ ਕਰੋਗੇ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹਾਲ ਹੀ ਵਿਚ ਦੋਵਾਂ ਨੂੰ 'ਮੂਝ ਸੇ ਸ਼ਾਦੀ ਕਰੋਗੇ' ਸ਼ੋਅ ਦੌਰਾਨ ਆਪਸ 'ਚ ਬਹਿਸ ਕਰਦਿਆ ਦੇਖਿਆ ਗਿਆ। ਕਲਰਸ ਚੈਨਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਜਾਰੀ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਵੀਡੀਓ ਸ਼ੇਅਰ ਕਰਨ ਦੇ ਨਾਲ ਲਿਖਿਆ ਹੈ ਕਿ, 'ਇਸ ਹੱਸਦੇ ਖੇਡਦੇ ਮਾਹੌਲ 'ਚ ਕਿਉਂ ਲੜ ਰਹੇ ਹਨ ਸ਼ਹਿਨਾਜ਼ ਗਿੱਲ ਤੇ ਪਾਰਸ ਛਾਬੜਾ।’
ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਪਾਰਸ ਤੇ ਸ਼ਹਿਨਾਜ਼ ਘਰ ਦੇ ਗਾਰਡਨ ਏਰੀਆ 'ਚ ਡੇਟ ਕਰਦੇ ਦਿਖਾਈ ਦੇ ਰਹੇ ਹਨ। ਦੋਵੇਂ ਹੀ ਇਕ ਟੇਬਲ 'ਤੇ ਬੈਠੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਇਸ ਵੀਡੀਓ ਦੀ ਫੈਨਜ਼ ਵਿਚ ਕਾਫੀ ਚਰਚਾ ਛਿੜ ਗਈ ਹੈ।

sant sagar