ਰਾਹੁਲ ਦ੍ਰਾਵਿੜ ਨੇ ਟੀ-20 ਕ੍ਰਿਕਟ ਨੂੰ ਓਲੰਪਿਕ ਚ ਸ਼ਾਮਲ ਕਰਨ ਤੇ ਦਿੱਤਾ ਇਹ ਵੱਡਾ ਬਿਆਨ

ਰਾਹੁਲ ਦ੍ਰਾਵਿੜ ਨੇ ਟੀ-20 ਕ੍ਰਿਕਟ ਨੂੰ ਓਲੰਪਿਕ ਚ ਸ਼ਾਮਲ ਕਰਨ ਤੇ ਦਿੱਤਾ ਇਹ ਵੱਡਾ ਬਿਆਨ

ਸਪੋਰਟਸ ਡੈਸਕ— ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਨੇ ਕ੍ਰਿਕਟ ਨੂੰ ਓਲੰਪਿਕ 'ਚ ਸ਼ਾਮਲ ਕਰਨ ਦੀ ਵਕਾਲਤ ਕੀਤੀ ਹੈ। ਦ੍ਰਾਵਿੜ ਨੇ ਕਿਤਾਬ 'ਏ ਨਿਊ ਇਨਿੰਗਸ' ਦੇ ਲਾਂਚ ਦੇ ਲਈ ਸ਼ੁੱਕਰਵਾਰ ਨੂੰ ਆਯੋਜਿਤ ਵਰਚੁਅਲ ਸੈਮੀਨਾਰ 'ਚ ਕਿਹਾ ਕਿ ਕ੍ਰਿਕਟ ਨੂੰ ਓਲੰਪਿਕ 'ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਹ ਖੇਡ ਲਈ ਚੰਗਾ ਹੋਵੇਗਾ। ਕ੍ਰਿਕਟ 1900 ਦੇ ਬਾਅਦ ਓਲੰਪਿਕ ਦਾ ਹਿੱਸਾ ਨਹੀਂ ਹੈ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਇਹ ਮੰਗ ਲਾਗਾਤਾਰ ਕੀਤੀ ਜਾ ਰਹੀ ਹੈ ਕਿ ਕ੍ਰਿਕਟ ਨੂੰ ਓਲੰਪਿਕ 'ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਰਾਸ਼ਟਰੀ ਕ੍ਰਿਕਟ ਅਕੈਡਮੀ 'ਚ ਕ੍ਰਿਕਟ ਸੰਚਾਲਨ ਨਿਰਦੇਸ਼ਕ ਦ੍ਰਾਵਿੜ ਨੇ ਕਿਹਾ ਕਿ ਕ੍ਰਿਕਟ ਨੂੰ ਓਲੰਪਿਕ 'ਚ ਸ਼ਾਮਲ ਕਰਨ ਨੂੰ ਲੈ ਕੇ ਕਈ ਚੁਣੌਤੀਆਂ ਸਾਹਮਣੇ ਆਉਣਗੀਆਂ ਪਰ ਇਸ ਨਾਲ ਖੇਡ ਦਾ ਵਿਸਥਾਰ ਹੋਵੇਗਾ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਕ੍ਰਿਕਟ ਨੂੰ ਓਲੰਪਿਕ 'ਚ ਸ਼ਾਮਲ ਕਰਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖੇਡ ਲਈ ਇਹ ਬਹੁਤ ਚੰਗਾ ਹੋਵੇਗਾ ਕਿ ਟੀ-20 ਫਾਰਮੈਟ ਓਲੰਪਿਕ ਦਾ ਹਿੱਸਾ ਬਣੇ।
ਦ੍ਰਾਵਿੜ ਨੇ ਕਿਹਾ ਕਿ ਕ੍ਰਿਕਟ ਕਈ ਦੇਸ਼ਾਂ 'ਚ ਖੇਡਿਆ ਜਾਂÎਦਾ ਹੈ ਤੇ ਉਹ ਚਾਹੁੰਦੇ ਹਨ ਕਿ ਇਸ ਦਾ ਹੋਰ ਵਿਸ਼ਥਾਰ ਹੋਵੇ। ਕ੍ਰਿਕਟ ਆਖ਼ਰੀ ਵਾਰ 1900 ਦੇ ਪੈਰਿਸ ਓਲੰਪਿਕ 'ਚ ਖੇਡਿਆ ਗਿਆ ਸੀ। ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਹਾਲ 'ਚ ਆਪਣੇ ਮੈਂਬਰਾਂ ਨੂੰ ਕਿਹਾ ਸੀ ਕਿ ਕ੍ਰਿਕਟ ਨੂੰ ਓਲੰਪਿਕ 'ਚ ਸ਼ਾਮਲ ਕਰਨ ਦੇ ਫਾਇਦਿਆਂ ਨੂੰ ਲੈ ਕੇ ਰਿਪੋਰਟ ਤਿਆਰ ਕਰਨ।

ad