ਕਰੋਨਾ: ਦੇਸ਼ ’ਚ ਰਿਕਾਰਡ 13,585 ਨਵੇਂ ਕੇਸ

ਕਰੋਨਾ: ਦੇਸ਼ ’ਚ ਰਿਕਾਰਡ 13,585 ਨਵੇਂ ਕੇਸ

ਭਾਰਤ ਵਿੱਚ ਅੱਜ ਇੱਕੋ ਦਿਨ ਹੁਣ ਤੱਕ ਸਭ ਤੋਂ ਵੱਧ 13,585 ਕੇਸ ਸਾਹਮਣੇ ਆਉਣ ਨਾਲ ਦੇਸ਼ ’ਚ ਕਰੋਨਾ ਲਾਗ ਦੇ ਮਰੀਜ਼ਾਂ ਦਾ ਅੰਕੜਾ 3,80,532 ਜਦਕਿ 336 ਨਵੀਆਂ ਮੌਤਾਂ ਨਾਲ ਮ੍ਰਿਤਕਾਂ ਦਾ ਅੰਕੜਾ 12,573 ਹੋ ਗਿਆ ਹੈ।
ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ’ਚ ਹੁਣ ਤੱਕ 2,04,710 ਮਰੀਜ਼ ਠੀਕ ਵੀ ਹੋ ਚੁੱਕੇ ਹਨ ਅਤੇ ਕਰੋਨਾ ਲਾਗ ਦੇ ਸਰਗਰਮ ਕੇਸਾਂ ਦੀ ਗਿਣਤੀ 1,63,248 ਹੈ। ਇੱਕ ਮਰੀਜ਼ ਦੇਸ਼ ਤੋਂ ਬਾਹਰ ਜਾ ਚੁੱਕਾ ਹੈ। ਇੱਕ ਅਧਿਕਾਰੀ ਨੇ ਦੱਸਿਅਾ ਕਿ ਹੁਣ ਤੱਕ 53.79 ਫ਼ੀਸਦੀ ਮਰੀਜ਼ ਠੀਕ ਹੋਏ ਹਨ। ਕੁੱਲ ਕੇਸਾਂ ਵਿੱਚ ਵਿਦੇਸ਼ੀ ਵੀ ਸ਼ਾਮਲ ਹਨ। ਦੇਸ਼ ਵਿੱਚ ਅੱਜ ਲਗਾਤਾਰ ਅੱਠਵੇਂ ਦਿਨ 10 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਹਨ ਅਤੇ ਪਹਿਲੀ ਜੂਨ ਤੋਂ 19 ਜੂਨ ਤੱਕ ਕਰੋਨਾ ਲਾਗ ਦੇ 1,89,997 ਮਰੀਜ਼ਾਂ ਦਾ ਵਾਧਾ ਦਰਜ ਕੀਤਾ ਗਿਆ ਹੈ। ਦੇਸ਼ ’ਚ ਇਸ ਮਹਾਮਾਰੀ ਨਾਲ ਸਭ ਤੋਂ ਵੱਧ 5,751 ਮੌਤਾਂ ਮਹਾਰਾਸ਼ਟਰ ’ਚ ਹੋਈਆਂ ਜਦਕਿ ਦਿੱਲੀ ’ਚ 1,969 ਅਤੇ ਗੁਜਰਾਤ ’ਚ 1591 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ’ਚ ਦਰਜ 336 ਮੌਤਾਂ ਵਿੱਚੋਂ ਮਹਾਰਾਸ਼ਟਰ ’ਚ ਸਭ ਤੋਂ ਵੱਧ 100, ਜਦਕਿ ਦਿੱਲੀ ’ਚ 65, ਤਾਮਿਲ ਨਾਡੂ ’ਚ 49, ਗੁਜਰਾਤ ’ਚ 31, ਉੱਤਰ ਪ੍ਰਦੇਸ਼ ’ਚ 30 ਮੌਤਾਂ ਹੋਈਆਂ ਹਨ। 

sant sagar