ਸਿੰਗਾਪੁਰ ਦੇ ਪ੍ਰਧਾਨ ਮੰਤਰੀ ਵੱਲੋਂ ਹਿੰਦੂ ਧਾਰਮਿਕ ਸਮਾਗਮ ’ਚ ਸ਼ਿਰਕਤ

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਵੱਲੋਂ ਹਿੰਦੂ ਧਾਰਮਿਕ ਸਮਾਗਮ ’ਚ ਸ਼ਿਰਕਤ

ਸਿੰਗਾਪੁਰ (ਇੰਡੋ ਕਨੇਡੀਅਂ ਟਾਇਮਜ਼)- ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਐਤਵਾਰ ਨੂੰ ਮਾਰਸਿਲਿੰਗ ਰਾਈਜ਼ ਹਾਊਸਿੰਗ ਅਸਟੇਟ ਵਿੱਚ ਸ੍ਰੀ ਸ਼ਿਵ-ਕ੍ਰਿਸ਼ਨ ਮੰਦਰ ਪਹੁੰਚੇ, ਜਿੱਥੇ ਉਨ੍ਹਾਂ ਧਾਰਮਿਕ ਸਮਾਗਮ ਵਿੱਚ ਹਿੱਸਾ ਲਿਆ। ਮੰਦਰ ਵਿੱਚ ਇਹ ਤੀਜੀ ਵਾਰ ਧਾਰਮਿਕ ਸਮਾਗਮ ਕਰਵਾਇਆ ਗਿਆ ਹੈ ਇਸ ਤੋਂ ਪਹਿਲਾਂ 1996 ਅਤੇ 2008 ਵਿੱਚ ਇਸੇ ਤਰ੍ਹਾਂ ਦੇ ਸਮਾਗਮ ਕਰਵਾਏ ਗਏ ਸਨ। ਇਸ ਧਾਰਮਿਕ ਸਮਾਗਮ ਰਾਹੀਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਮੰਦਰ ਅਧਿਆਤਮਿਕ ਗਤੀਵਿਧੀਆਂ ਦਾ ਕੇਂਦਰ ਬਿੰਦੂ ਬਣਿਆ ਰਹੇ। ਇਸ ਧਾਰਮਿਕ ਸਮਾਗਮ ਵਿੱਚ 10,000 ਸ਼ਰਧਾਲੂ ਸ਼ਾਮਲ ਹੋਏ। ਇਹ ਸਿੰਗਾਪੁਰ ਦਾ ਇੱਕੋ-ਇੱਕ ਮੰਦਰ ਹੈ, ਜਿੱਥੇ ਸ੍ਰੀ ਸ਼ਿਵ-ਕ੍ਰਿਸ਼ਨ ਦੀਆਂ ਮੂਰਤੀਆਂ ਸਥਾਪਤ ਹਨ। ਸਮਾਗਮ ਸਵੇਰੇ 7 ਵਜੇ ਸ਼ੁਰੂ ਹੋਇਆ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰਧਾਨ ਮੰਤਰੀ ਵੋਂਗ ਨਾਲ ਰੱਖਿਆ ਮੰਤਰੀ ਜ਼ਕੀ ਮੁਹੰਮਦ ਵੀ ਮੌਜੂਦ ਸਨ। ਮੰਦਰ ਦੇ ਅਧਿਕਾਰੀਆਂ ਨੇ ਉਨ੍ਹਾਂ ਦਾ ਸਨਮਾਨ ਕੀਤਾ। 

ad