ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯਿਓਲ ਨੂੰ ਅਹੁਦੇ ਤੋਂ ਹਟਾਇਆ

ਸਿਓਲ,(ਇੰਡੋ ਕਨੇਡੀਅਨ ਟਾਇਮਜ਼)- ਦੱਖਣੀ ਕੋਰੀਆ ਦੀ ਸੰਵਿਧਾਨਕ ਅਦਾਲਤ ਨੇ ਮਹਾਦੋਸ਼ਾਂ ਦਾ ਸਾਹਮਣਾ ਕਰ ਰਹੇ ਰਾਸ਼ਟਰਪਤੀ ਯੂਨ ਸੁਕ ਯਿਓਲ ਨੂੰ ਅੱਜ ਅਹੁਦੇ ਤੋਂ ਹਟਾ ਦਿੱਤਾ ਅਤੇ ਇਕ ਨਵੇਂ ਆਗੂ ਦੀ ਭਾਲ ਲਈ ਚੋਣਾਂ ਦੀ ਵਿਵਸਥਾ ਕਰ ਦਿੱਤੀ ਹੈ। ਚਾਰ ਮਹੀਨੇ ਪਹਿਲਾਂ ਯੂਨ ਨੇ ਮਾਰਸ਼ਲ ਲਾਅ ਦੇ ਮੰਦਭਾਗੇ ਐਲਾਨ ਨਾਲ ਦੱਖਣੀ ਕੋਰੀਆ ਦੀ ਸਿਆਸਤ ’ਚ ਘੜਮੱਸ ਪੈਦਾ ਕਰ ਦਿੱਤਾ ਸੀ। ਇਹ ਫੈਸਲਾ ਆਉਣ ਤੋਂ ਬਾਅਦ ਯੂਨ ਵਿਰੋਧੀ ਪ੍ਰਦਰਸ਼ਨਕਾਰੀ ਖੁਸ਼ੀ ਨਾਲ ਨੱਚਣ ਲੱਗੇ। ਸਰਬਸੰਮਤੀ ਨਾਲ ਸੁਣਾਏ ਗਏ ਫੈਸਲੇ ਨੇ ਯੂਨ ਦੇ ਰਾਜ ਨੂੰ ਖ਼ਤਮ ਕਰ ਦਿੱਤਾ ਹੈ।