ਦੱਖਣੀ ਕੋਰੀਆ ’ਚ ਸਾਬਕਾ ਰੱਖਿਆ ਮੰਤਰੀ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼

ਦੱਖਣੀ ਕੋਰੀਆ ’ਚ ਸਾਬਕਾ ਰੱਖਿਆ ਮੰਤਰੀ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼

ਸਿਓਲ,(ਇੰਡੋ ਕਨੇਡੀਅਨ ਟਾਇਮਜ਼)- ਦੱਖਣੀ ਕੋਰੀਆ ’ਚ ਪਿਛਲੇ ਹਫ਼ਤੇ ਲਾਗੂ ਕੀਤੇ ਮਾਰਸ਼ਲ ਲਾਅ ਦੇ ਐਲਾਨ ਦੇ ਸਿਲਸਿਲੇ ’ਚ ਗ੍ਰਿਫ਼ਤਾਰ ਕੀਤੇ ਸਾਬਕਾ ਰੱਖਿਆ ਮੰਤਰੀ ਕਿਮ ਯੌਂਗ ਹਿਊਨ ਨੇ ਹਿਰਾਸਤ ’ਚ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਯੂਨ ਸੂਕ ਯੇਓਲ ਦੇ ਦਫ਼ਤਰ ਨੇ ਕੰਪਾਊਂਡ ਦੀ ਤਲਾਸ਼ੀ ਲੈਣ ਦੀ ਪੁਲੀਸ ਦੀ ਕੋਸ਼ਿਸ਼ ਦਾ ਵਿਰੋਧ ਕੀਤਾ। ਮੁੱਖ ਵਿਰੋਧੀ ਧਿਰ ‘ਡੈਮੋਕਰੈਟਿਕ ਪਾਰਟੀ’ ਨੇ ਤਿੰਨ ਦਸੰਬਰ ਦੇ ਐਲਾਨ ਦੇ ਸਿਲਸਿਲੇ ’ਚ ਯੂਨ ’ਤੇ ਮਹਾਦੋਸ਼ ਚਲਾਉਣ ਲਈ ਨਵਾਂ ਮਤਾ ਪੇਸ਼ ਕਰਨ ਦੀ ਯੋਜਨਾ ਬਣਾਈ ਹੈ। ਇਸ ਐਲਾਨ ਮਗਰੋਂ ਚਾਰ ਦਹਾਕਿਆਂ ਤੋਂ ਵੱਧ ਦੀ ਮਿਆਦ ’ਚ ਪਹਿਲੀ ਵਾਰ ਦੱਖਣੀ ਕੋਰੀਆ ’ਚ ਮਾਰਸ਼ਲ ਲਾਅ ਲੱਗਿਆ ਹੈ। ਪਿਛਲੇ ਸ਼ਨਿਚਰਵਾਰ ਨੂੰ ਮਹਾਦੋਸ਼ ਦੀ ਪਹਿਲੀ ਕੋਸ਼ਿਸ਼ ਨਾਕਾਮ ਹੋ ਗਈ ਸੀ ਕਿਉਂਕਿ ਹਾਕਮ ਪਾਰਟੀ ਨੇ ਵੋਟਿੰਗ ਦਾ ਬਾਈਕਾਟ ਕੀਤਾ ਸੀ। ਪਾਰਟੀ ਨੇ ਕਿਹਾ ਕਿ ਉਸ ਦੀ ਸ਼ਨਿਚਰਵਾਰ ਨੂੰ ਵੋਟਾਂ ਦੀ ਹੋਣ ਵਾਲੀ ਵੰਡ ਸਬੰਧੀ ਭਲਕੇ ਨਵਾਂ ਮਤਾ ਪੇਸ਼ ਕਰਨ ਦੀ ਯੋਜਨਾ ਹੈ। ਯੂਨ ਦੀ ਗਲਤ ਢੰਗ ਨਾਲ ਸੱਤਾ ਹਥਿਆਉਣ ਦੀ ਕੋਸ਼ਿਸ਼ ਨੇ ਦੱਖਣੀ ਕੋਰਿਆਈ ਸਿਆਸਤ ਨੂੰ ਕਮਜ਼ੋਰ ਕੀਤਾ ਹੈ, ਉਸ ਦੀ ਵਿਦੇਸ਼ ਨੀਤੀ ’ਚ ਅੜਿੱਕਾ ਪਾਇਆ ਹੈ ਅਤੇ ਵਿੱਤੀ ਬਾਜ਼ਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। 

sant sagar