ਦੱਖਣੀ ਕੋਰੀਆ ’ਚ ਐਮਰਜੈਂਸੀ ਮਾਰਸ਼ਲ ਲਾਅ ਦਾ ਐਲਾਨ

ਵਿਰੋਧੀ ਧਿਰ ’ਤੇ ਦੇਸ਼ ਵਿਰੋਧੀ ਸਰਗਰਮੀਆਂ ਦਾ ਦੋਸ਼ ਲਾਇਆ
ਸਿਓਲ,(ਇੰਡੋ ਕਨੇਡੀਅਨ ਟਾਇਮਜ਼)- ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯਿਓਲ ਨੇ ਅੱਜ ਐਮਰਜੈਂਸੀ ਮਾਰਸ਼ਲ ਕਾਨੂੰਨ ਦਾ ਐਲਾਨ ਕੀਤਾ ਅਤੇ ਦੇਸ਼ ’ਚ ਵਿਰੋਧੀ ਧਿਰ ’ਤੇ ਸੰਸਦ ਨੂੰ ਕੰਟਰੋਲ ਕਰਨ, ਉੱਤਰੀ ਕੋਰੀਆ ਪ੍ਰਤੀ ਹਮਦਰਦੀ ਰੱਖਣ ਅਤੇ ਸਰਕਾਰ ਨੂੰ ਅਸਥਿਰ ਕਰਨ ਲਈ ਦੇਸ਼-ਵਿਰੋਧੀ ਸਰਗਰਮੀਆਂ ਦਾ ਦੋਸ਼ ਲਾਇਆ ਹੈ। ਦੂਜੇ ਪਾਸੇ ਯੂਨ ਦੇ ਐਲਾਨ ਮਗਰੋਂ ਡੈਮੋਕਰੈਟਿਕ ਪਾਰਟੀ ਨੇ ਆਪਣੇ ਕਾਨੂੰਨਸਾਜ਼ਾਂ ਦੀ ਐਮਰਜੈਂਸੀ ਮੀਟਿੰਗ ਸੱਦ ਲਈ ਹੈ। ਯੂਨ ਨੇ ਟੈਲੀਵਿਜ਼ਨ ’ਤੇ ਇਹ ਐਲਾਨ ਕਰਦਿਆਂ ‘ਉੱਤਰ ਕੋਰਿਆਈ ਪੱਖੀ ਬਲਾਂ ਨੂੰ ਖਤਮ ਕਰਨ ਅਤੇ ਸੰਵਿਧਾਨਕ ਜਮਹੂਰੀ ਪ੍ਰਬੰਧ ਦੀ ਰੱਖਿਆ ਕਰਨ ਦਾ ਅਹਿਦ ਕੀਤਾ।’’ ਹਾਲਾਂਕਿ ਇਹ ਤੁਰੰਤ ਇਹ ਪਤਾ ਨਹੀਂ ਲੱਗਾ ਕਿ ਇਹ ਕਦਮ ਦੇਸ਼ ਦੇ ਸ਼ਾਸਨ ਅਤੇ ਜਮਹੂਰੀਅਤ ਨੂੰ ਕਿਵੇਂ ਅਸਰਅੰਦਾਜ਼ ਕਰਨਗੇ।