ਕਿਮ ਵੱਲੋਂ ਦੱਖਣੀ ਕੋਰੀਆ ਨੂੰ ਪਰਮਾਣੂ ਹਮਲਿਆਂ ਨਾਲ ਤਬਾਹ ਕਰਨ ਦੀ ਧਮਕੀ

ਸਿਓਲ,(ਇੰਡੋ ਕਨੇਡੀਅਨ ਟਾਇਮਜ਼)- ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉੱਨ ਨੇ ਦੱਖਣੀ ਕੋਰੀਆ ਖਿਲਾਫ਼ ਪਰਮਾਣੂ ਹਥਿਆਰ ਵਰਤਣ ਦੀ ਧਮਕੀ ਦਿੱਤੀ ਹੈ। ਕੋਰਿਆਈ ਆਗੂ ਨੇ ਕਿਹਾ ਕਿ ਜੇ ਉਨ੍ਹਾਂ ਦੇ ਮੁਲਕ ਨੂੰ ਉਕਸਾਇਆ ਗਿਆ ਤਾਂ ਉਹ ਦੱਖਣੀ ਕੋਰੀਆ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਗੇ। ਉੱਨ ਨੇ ਇਹ ਧਮਕੀ ਦੱਖਣ ਕੋਰਿਆਈ ਆਗੂਆਂ ਦੀ ਉਸ ਚੇਤਾਵਨੀ ਦੇ ਸੰਦਰਭ ਵਿਚ ਦਿੱਤੀ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਜੇ ਉੱਤਰੀ ਕੋਰੀਆ ਨੇ ਪਰਮਾਣੂ ਹਥਿਆਰ ਵਰਤੇ ਤਾਂ ਕਿਮ ਹਕੂਮਤ ਡਿੱਗ ਜਾਵੇਗੀ। ਸੱਜਰੀਆਂ ਟਿੱਪਣੀਆਂ ਉੱਤਰੀ ਕੋਰੀਆ ਵੱਲੋਂ ਇਕ ਹੋਰ ਪਰਮਾਣੂ ਟਿਕਾਣੇ ਦਾ ਐਲਾਨ ਕਰਨ ਤੇ ਮਿਜ਼ਾਈਲ ਪ੍ਰੀਖਣ ਜਾਰੀ ਰੱਖਣ ਮਗਰੋਂ ਸਾਹਮਣੇ ਆਈਆਂ ਹਨ।