ਸੋਨੇ ਦੀ ਕੀਮਤ ਚ ਵੱਡਾ ਉਛਾਲ, ਚਾਂਦੀ ਹੋਈ ਸਸਤੀ, ਜਾਣੋ ਰੇਟ

ਸੋਨੇ ਦੀ ਕੀਮਤ ਚ ਵੱਡਾ ਉਛਾਲ, ਚਾਂਦੀ ਹੋਈ ਸਸਤੀ, ਜਾਣੋ ਰੇਟ

ਨਵੀਂ ਦਿੱਲੀ— ਗਲੋਬਲ ਬਾਜ਼ਾਰਾਂ 'ਚ ਬਹੁਮੱਲੀ ਧਾਤਾਂ ਦੀ ਕੀਮਤ 'ਚ ਉਛਾਲ ਅਤੇ ਰੁਪਏ 'ਚ ਗਿਰਾਵਟ ਦੇ ਮੱਦੇਨਜ਼ਰ ਦਿੱਲੀ ਸਰਾਫਾ ਬਾਜ਼ਾਰ 'ਚ ਬੁੱਧਵਾਰ ਨੂੰ ਸੋਨੇ 'ਚ ਤੇਜ਼ੀ ਦਰਜ ਹੋਈ।
ਸੋਨੇ ਦੀ ਕੀਮਤ 723 ਰੁਪਏ ਦੀ ਬੜ੍ਹਤ ਨਾਲ 49,898 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਮੰਗਲਵਾਰ ਨੂੰ ਸੋਨਾ 49,175 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਸੀ।
ਹਾਲਾਂਕਿ, ਚਾਂਦੀ 104 ਰੁਪਏ ਟੁੱਟ ਕੇ 50,416 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਮੰਗਲਵਾਰ ਨੂੰ ਚਾਂਦੀ 50,520 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕੋਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਦਿੱਲੀ 'ਚ 24 ਕੈਰੇਟ ਸੋਨੇ ਦੀ ਕੀਮਤ 723 ਰੁਪਏ ਚੜ੍ਹ ਗਈ। ਇਸ ਦੀ ਪ੍ਰਮੁੱਖ ਵਜ੍ਹਾ ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ ਵਧਣਾ ਅਤੇ ਰੁਪਏ ਦਾ ਕਮਜ਼ੋਰ ਹੋਣਾ ਰਿਹਾ।''
ਬੁੱਧਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 9 ਪੈਸੇ ਟੁੱਟ ਕੇ 75.02 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਹੈ। ਕੌਮਾਂਤਰੀ ਬਾਜ਼ਾਰ 'ਚ ਸੋਨਾ 1,800 ਡਾਲਰ ਪ੍ਰਤੀ ਔਂਸ ਅਤੇ ਚਾਂਦੀ 18.36 ਡਾਲਰ ਪ੍ਰਤੀ ਔਂਸ 'ਤੇ ਰਹੀ। ਪਟੇਲ ਨੇ ਕਿਹਾ ਕਿ ਕੋਵਿਡ-19 ਸੰਕਟ ਤੋਂ ਬਾਅਦ ਲੋਕ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਸੋਨੇ 'ਚ ਨਿਵੇਸ਼ ਕਰ ਰਹੇ ਹਨ। ਇਸ ਕਾਰਨ ਸੋਨੇ ਦਾ ਮੁੱਲ ਲਗਾਤਾਰ ਵੱਧ ਰਿਹਾ ਹੈ।

ad