ਸ਼ਿਲਪਾ ਤੇ ਰਾਜ ਕੁੰਦਰਾ ਬਣੇ ਬੱਚੀ ਦੇ ਮਾਪੇ

ਸ਼ਿਲਪਾ ਤੇ ਰਾਜ ਕੁੰਦਰਾ ਬਣੇ ਬੱਚੀ ਦੇ ਮਾਪੇ

ਅਦਾਕਾਰ ਸ਼ਿਲਪਾ ਸ਼ੈਟੀ ਕੁੰਦਰਾ ਤੇ ਉਸ ਦੇ ਪਤੀ ਰਾਜ ਕੁੰਦਰਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਇਕ ਬੱਚੀ ਦੇ ਮਾਪੇ ਬਣ ਗਏ ਹਨ। ਉਨ੍ਹਾਂ ਕਿਰਾਏ ਦੀ ਕੁੱਖ (ਸਰੋਗੇਸੀ) ਰਾਹੀਂ ਬੱਚੀ ਨੂੰ ਜਨਮ ਦਿੱਤਾ ਹੈ। ਇਸ ਜੋੜੇ ਨੇ 15 ਫਰਵਰੀ ਨੂੰ ਆਪਣੇ ਦੂਜੇ ਬੱਚੇ ਦਾ ਸਵਾਗਤ ਕੀਤਾ ਹੈ। ਸ਼ਿਲਪਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੁਆਵਾਂ ਦਾ ਜਵਾਬ ਇਕ ਚਮਤਕਾਰ ਦੇ ਰੂਪ ਵਿੱਚ ਮਿਲ ਗਿਆ ਹੈ, ਉਨ੍ਹਾਂ ਦੇ ਘਰ ਨਿੱਕੀ ਪਰੀ ਦੇ ਆਉਣ ਨਾਲ ਉਹ ਸਾਰੇ ਬਹੁਤ ਖੁਸ਼ ਹਨ। ਉਸ ਨੇ ਦੱਸਿਆ ਕਿ ਉਨ੍ਹਾਂ ਬੱਚੀ ਦਾ ਨਾਮ ਸਮਿਸ਼ਾ ਸ਼ੈਟੀ ਕੁੰਦਰਾ ਰੱਖਿਆ ਹੈ। ਜ਼ਿਕਰਯੋਗ ਹੈ ਕਿ ਸ਼ਿਲਪਾ ਤੇ ਰਾਜ ਦਾ ਵਿਆਹ ਨਵੰਬਰ 2009 ’ਚ ਹੋਇਆ ਸੀ ਅਤੇ ਇਨ੍ਹਾਂ ਆਪਣੇ ਪਹਿਲੇ ਪੁੱਤਰ ਵਿਆਨ ਨੂੰ ਮਈ 2012 ਵਿੱਚ ਜਨਮ ਦਿੱਤਾ ਸੀ। ਇੱਥੇ ਦੱਸ ਦਈਏ ਕਿ ਸ਼ਿਲਪਾ 13 ਵਰ੍ਹਿਆਂ ਮਗਰੋਂ ਫ਼ਿਲਮੀ ਦੁਨੀਆਂ ਵਿੱਚ ਫ਼ਿਲਮ ‘ਨਿਕੰਮਾ’ ਰਾਹੀਂ ਵਾਪਸੀ ਕਰ ਰਹੀ ਹੈ। ਇਸ ਫ਼ਿਲਮ ਵਿੱਚ ਉਹ ਅਭਿਮੰਨਿਯੂ ਦਸਾਨੀ ਤੇ ਯੂ ਟਿਊਬ ਸਟਾਰ ਸ਼ਰਲੀ ਸੇਤੀਆ ਨਾਲ ਨਜ਼ਰ ਆਏਗੀ। ਇਹ ਫ਼ਿਲਮ ਜੂਨ ਵਿੱਚ ਰਿਲੀਜ਼ ਹੋਵੇਗੀ।

sant sagar