ਸਵੀਤਾਜ ਬਰਾੜ ਦੇ ਵਿਹੜੇ ਆਈਆਂ ਖੁਸ਼ੀਆਂ, ਹੁਣ ਕਰੇਗੀ ਪਿਤਾ ਰਾਜ ਬਰਾੜ ਦਾ ਸੁਫਨਾ ਪੂਰਾ

ਸਵੀਤਾਜ ਬਰਾੜ ਦੇ ਵਿਹੜੇ ਆਈਆਂ ਖੁਸ਼ੀਆਂ, ਹੁਣ ਕਰੇਗੀ ਪਿਤਾ ਰਾਜ ਬਰਾੜ ਦਾ ਸੁਫਨਾ ਪੂਰਾ

ਮੁੰਬਈ  — ਗਾਇਕੀ ਅਤੇ ਮਾਡਲਿੰਗ ਦੇ ਖੇਤਰ 'ਚ ਆਉਣ ਤੋਂ ਬਾਅਦ ਹੁਣ ਮਰਹੂਮ ਗਾਇਕ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਅਦਾਕਾਰੀ ਦੇ ਖੇਤਰ 'ਚ ਨਿੱਤਰਨ ਜਾ ਰਹੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਆਪਣੀ ਫਿਲਮ ਦਾ ਅਨਾਊਂਸਮੈਂਟ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਹੈ, ਜਿਸ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਲਿਖਿਆ ਕਿ, ''ਬਾਬਾ ਜੀ ਦੇ ਆਸ਼ੀਰਵਾਦ ਨਾਲ ਤੁਹਾਡੇ ਅੱਗੇ ਪੇਸ਼ ਕਰ ਰਹੀ ਹਾਂ ਆਪਣੀ ਫਿਲਮ ਦਾ ਅਨਾਊਂਸਮੈਂਟ ਪੋਸਟਰ, ਜਿਸ 'ਚ ਮੈਂ ਲੀਡ ਕਿਰਦਾਰ ਨਿਭਾ ਰਹੀ ਹਾਂ।''
ਦੱਸ ਦਈਏ ਕਿ ਇਸ ਫਿਲਮ 'ਚ ਸਵੀਤਾਜ ਬਰਾੜ ਨਾਲ ਯੁਵਰਾਜ ਹੰਸ ਨਜ਼ਰ ਆਉਣਗੇ, ਜਿਸ 'ਚ ਪ੍ਰੋਡਿਊਸਰ ਗੁਰੀ ਵੀ ਖਾਸ ਕਿਰਦਾਰ ਨਿਭਾ ਰਹੇ ਹਨ। ਡਾਇਰੈਕਟਰ ਸਿਮਰਨਜੀਤ ਹੁੰਦਲ ਦੇ ਨਿਰਦੇਸ਼ਨ ਹੇਠ ਇਹ ਫਿਲਮ ਬਣ ਰਹੀ ਹੈ। ਸਵੀਤਾਜ ਨੇ ਕਿਹਾ, ''ਇਸ ਦਿਨ ਲਈ ਮੈਂ ਬਹੁਤ ਸਾਰੇ ਸੁਫਨੇ ਦੇਖੇ ਹਨ ਅਤੇ ਫਾਈਨਲੀ ਉਹ ਸੱਚ ਹੋ ਰਹੇ ਹਨ। ਸੁਫਨੇ ਸ਼ਿੱਦਤ ਨਾਲ ਦੇਖੇ ਜਾਣ ਤਾਂ ਜ਼ਰੂਰ ਪੂਰੇ ਹੁੰਦੇ ਹਨ। ਮੈਂ ਚਾਹੁੰਦੀ ਸੀ ਕਿ ਮੇਰੇ ਨਾਲ ਵਾਲੀ ਸੀਟ 'ਤੇ ਇਕ ਪਾਸੇ ਪਾਪਾ 'ਤੇ ਇਕ ਪਾਸੇ ਮੌਮ ਬੈਠੇ ਹੋਣ ਤੇ ਮੇਰਾ ਡੈਬਿਊ ਪਰ ਹੁਣ ਪਾਪਾ ਦੀ ਜਗ੍ਹਾ ਮੇਰਾ ਵੀਰ ਜੋਸ਼ ਬਰਾੜ ਬੈਠਾ ਹੋਵੇਗਾ। ਵਾਹਿਗੁਰੂ ਮਿਹਰ ਕਰਨ। ਉਮੀਦ ਹੈ ਕਿ ਫਿਲਮ ਤੁਹਾਨੂੰ ਪਸੰਦ ਆਏਗੀ। ਇਹ ਸਭ ਤੁਹਾਡੀ ਸਪੋਟ ਅਤੇ ਪਿਆਰ ਕਰਕੇ ਸੰਭਵ ਹੋ ਸਕਿਆ। ਇੱਦਾਂ ਹੀ ਸਾਥ ਦਿੰਦੇ ਰਹੋ।'' 

sant sagar