ਸਲਮਾਨ ਖਾਨ ਨੇ ਆਪਣੇ ਘੋੜੇ ਨਾਲ ਘਾਹ ਖਾਧਾ
ਮੁੰਬਈ: ਬੌਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਇੱਕ ਮਜ਼ਾਕੀਆ ਵੀਡੀਓ ਸਾਂਝੀ ਕੀਤੀ ਹੈ ਜਿਸ ’ਚ ਉਹ ਆਪਣੇ ਘੋੜੇ ਨਾਲ ਘਾਹ ਖਾਂਦੇ ਦਿਖਾਈ ਦੇ ਰਹੇ ਹਨ। ਸਲਮਾਨ ਖ਼ਾਨ ਨੇ ਇਹ ਵੀਡੀਓ ਅੱਜ ਸਵੇਰੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਹ ਆਪਣੇ ਘੋੜੇ ਨੂੰ ਘਾਹ ਪਾ ਰਹੇ ਹਨ ਤੇ ਨਾਲ ਕੁਝ ਘਾਹ ਆਪ ਵੀ ਖਾ ਰਹੇ ਹਨ। ਉਸ ਨੇ ਵੀਡੀਓ ਦੀ ਕੈਪਸ਼ਨ ’ਚ ਲਿਖਿਆ ਹੈ, ‘ਆਪਣੇ ਪਿਆਰੇ ਸਾਥੀ ਨਾਲ ਨਾਸ਼ਤਾ!’ ਸਲਮਾਨ ਇਸ ਪਲ ਦਾ ਪੂਰਾ ਆਨੰਦ ਮਾਣਦੇ ਹੋਏ ਦਿਖਾਈ ਦੇ ਰਹੇ ਹਨ ਕਿਉਂਕਿ ਵੀਡੀਓ ਦੇ ਅਖੀਰ ’ਚ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਲਜ਼ੀਜ਼ ਸੀ। ਕਰੋਨਾਵਾਇਰਸ ਕਾਰਨ ਹੋਏ ਲੌਕਡਾਊਨ ਮਗਰੋਂ ਪਨਵੇਲ ਸਥਿਤ ਫਾਰਮ ਹਾਊਸ ’ਚ ਸਲਮਾਨ ਆਪਣੇ ਪਸ਼ੂਆਂ ਨਾਲ ਸਮਾਂ ਬਤੀਤ ਕਰ ਰਹੇ ਹਨ। ਸਲਮਾਨ ਨੇ ਪਿੱਛੇ ਜਿਹੇ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ’ਚ ਉਹ ਮੁੰਬਈ ਸਥਿਤ ਆਪਣੇ ਅਪਾਰਟਮੈਂਟ ’ਚ ਇਕੱਲੇ ਰਹਿ ਗਏ ਪਿਤਾ ਸਲੀਮ ਖਾਨ ਦੀ ਫਿਕਰ ਕਰਦੇ ਦਿਖਾਈ ਦੇ ਰਹੇ ਹਨ। ਬਾਕੀ ਸਾਰਾ ਪਰਿਵਾਰ ਸਲਮਾਨ ਨਾਲ ਮੁੰਬਈ ਨੇੜੇ ਪਨਵੇਲ ’ਚ ਉਨ੍ਹਾਂ ਦੇ ਫਾਰਮ ਹਾਊਸ ’ਚ ਫਸਿਆ ਹੋਇਆ ਹੈ। ਵੀਡੀਓ ’ਚ ਸਲਮਾਨ ਨੇ ਕਿਹਾ ਸੀ ਕਿ ਉਹ ਤਿੰਨ ਹਫ਼ਤਿਆਂ ਤੋਂ ਆਪਣੇ ਪਿਤਾ ਨੂੰ ਨਹੀਂ ਮਿਲਿਆ।

.jpg)
.jpg)


.jpg)
.jpg)
.jpg)
.jpg)


.jpg)

.jpg)



.jpg)