ਲਾਕਡਾਊਨ ਤੋਂ ਬਾਅਦ ਵੀ ਜਨ ਔਸ਼ਧੀ ਕੇਂਦਰਾਂ ਨੇ ਅਪ੍ਰੈਲ ਚ ਕੀਤੀ 52 ਕਰੋੜ ਰੁਪਏ ਦੀ ਵਿਕਰੀ

ਲਾਕਡਾਊਨ ਤੋਂ ਬਾਅਦ ਵੀ ਜਨ ਔਸ਼ਧੀ ਕੇਂਦਰਾਂ ਨੇ ਅਪ੍ਰੈਲ ਚ ਕੀਤੀ 52 ਕਰੋੜ ਰੁਪਏ ਦੀ ਵਿਕਰੀ

ਨਵੀਂ ਦਿੱਲੀ—ਕੋਰੋਨਾ ਵਾਰਸ ਦੇ ਕਾਰਣ ਦੇਸ਼ ਭਰ 'ਚ ਲਗੇ ਲਾਕਡਾਊਨ ਕਾਰਣ ਖਰੀਦ ਅਤੇ ਲਾਜਿਸਟਿਕਸ ਸਬੰਧੀ ਦਿੱਕਤਾਂ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰਾਂ ਨੇ ਅਪ੍ਰੈਲ 'ਚ 52 ਕਰੋੜ ਰੁਪਏ ਦੀ ਵਿਕਰੀ ਕੀਤੀ ਹੈ। ਇਕ ਆਧਿਕਾਰਿਤ ਬਿਆਨ 'ਚ ਇਸ ਦੀ ਜਾਣਕਾਰੀ ਦਿੱਤੀ ਗਈ। ਰਸਾਇਣ ਅਤੇ ਖਾਦ ਮੰਤਰਾਲਾ ਨੇ ਬਿਆਨ 'ਚ ਕਿਹਾ ਕਿ ਇਨ੍ਹਾਂ ਕੇਂਦਰਾਂ ਨੇ ਪਿਛਲੇ ਸਾਲ ਅਪ੍ਰੈਲ 'ਚ 17 ਕਰੋੜ ਰੁਪਏ ਅਤੇ ਮਾਰਚ 2020 'ਚ 42 ਕਰੋੜ ਰੁਪਏ ਦੀ ਵਿਕਰੀ ਕੀਤੀ ਸੀ।
ਬਿਆਨ ਮੁਤਾਬਕ ਇਸ ਨਾਲ ਲੋਕਾਂ ਨੂੰ ਲਗਭਗ 300 ਕਰੋੜ ਰੁਪਏ ਦੀ ਕੁਲ ਬਚਤ ਹੋਈ ਹੈ। ਜਨ ਔਸ਼ਧੀ ਕੇਂਦਰ 'ਤੇ ਦਵਾਈ ਔਸਤ ਬਾਜ਼ਾਰ ਮੂਲ ਦੀ ਤੁਲਨਾ 'ਚ 50 ਤੋਂ 90 ਫੀਸਦੀ ਸਸਤੀ ਮਿਲਦੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਮੰਤਰਾਲਾ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪ੍ਰੋਜੈਕਟ ਦੇ ਰਾਹੀਂ ਦੇਸ਼ ਦੇ ਲੋਕਾਂ ਨੂੰ ਸਸਤੀਆਂ ਦਵਾਈਆਂ ਦੀ ਨਿਰਵਿਘਨ ਉਪਲੱਬਧਤਾ ਯਕੀਨਨ ਕਰਨ ਲਈ ਵਚਨਬੱਧ ਹੈ। ਅਜੇ ਦੇਸ਼ ਭਰ 'ਚ 726 ਜ਼ਿਲਿਆਂ 'ਚ 6,300 ਤੋਂ ਜ਼ਿਆਦਾ ਜਨ ਔਸ਼ਧੀ ਕੇਂਦਰ ਹਨ।

sant sagar