ਸਕੂਟਰੀ 'ਤੇ ਜਾ ਰਹੀ ਔਰਤ ਨੂੰ ਲੱਤ ਮਾਰ ਕੇ ਸੁੱਟਿਆ, ਟਾਪਸ, ਮੁੰਦਰੀਆਂ ਅਤੇ ਵੀਹ ਹਜ਼ਾਰ ਖੋਹ ਕੇ ਫਰਾਰ

ਸਕੂਟਰੀ 'ਤੇ ਜਾ ਰਹੀ ਔਰਤ ਨੂੰ ਲੱਤ ਮਾਰ ਕੇ ਸੁੱਟਿਆ, ਟਾਪਸ, ਮੁੰਦਰੀਆਂ ਅਤੇ ਵੀਹ ਹਜ਼ਾਰ ਖੋਹ ਕੇ ਫਰਾਰ

ਗੁਰਦਾਸਪੁਰ : ਆਪਣੀ ਸਕੂਟਰੀ ਤੇ ਸ਼ਹਿਰੋਂ ਆਪਣੇ ਘਰ ਵਾਪਸ ਜਾ ਰਹੀ ਇਕ ਔਰਤ ਨੂੰ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰਾਂ ਦੇ ਲੱਤ ਮਾਰ ਕੇ ਸੁੱਟ ਦਿੱਤਾ ਅਤੇ ਜਦੋਂ ਸਕੂਟਰੀ ਸਮੇਤ ਡਿੱਗ ਪਈ ਤਾਂ ਉਸ ਦੇ ਕੰਨਾਂ ਵਿੱਚੋਂ ਸੋਨੇ ਦੇ ਟਾਪਸ  ਦੋ ਸੋਨੇ ਦੀਆਂ ਅੰਗੂਠੀਆਂ ਲਾ ਲਈਆਂ ਅਤੇ ਨਾਲ ਹੀ ਜੇਬ ਵਿੱਚੋਂ ਵੀਹ ਹਜ਼ਾਰ ਰੁਪਏ ਦੀ ਨਕਦੀ ਕੱਢ ਕੇ ਫਰਾਰ ਹੋ ਗਏ।
ਪੀੜਤ ਔਰਤ ਸੱਤਿਆ ਦੇਵੀ ਵਾਸੀ ਕੋਟ  ਭੱਲਾ ਧਾਰਾ ਪੁਰਾਨਾ ਸ਼ਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਬੀਤੀ ਰਾਤ ਸਾਢੇ ਅੱਠ ਵਜੇ ਦੇ ਕਰੀਬ ਆਪਣੀ ਸਕੂਟਰੀ ਨੰਬਰੀ ਪੀਬੀ.01_.7464  ਹੀਰੋ ਡਿਊਟ ਤੇ ਸਵਾਰ ਹੋ ਕੇ ਗੁਰਦਾਸਪੁਰ ਤੋਂ ਆਪਣੇ ਪਿੰਡ ਨੂੰ ਵਾਪਸ ਜਾ ਰਹੀ ਸੀ। ਰਾਤ ਹੋਣ ਕਾਰਨ ਅਤੇ ਸੜਕ ਦੇ ਖਰਾਬ ਹੋਣ ਕਾਰਨ ਉਹ ਹੌਲੀ-ਹੌਲੀ ਜਾ ਰਹੀ ਸੀ। ਜਦੋਂ ਉਹ ਬਾਵਾ ਪੈਲਸ ਤੋਂ ਥੋੜਾ ਅੱਗੇ ਸੈ਼ਲਰ ਨਜਦੀਕ ਪੁੱਜੀ ਤਾਂ ਪਿੱਛੇ ਤੋਂ ਇੱਕ ਸਪਲੈਂਡਰ ਮੋਟਰਸਾਇਲ ਤੇ ਸਵਾਰ ਹੋ ਕੇ ਦੋ ਲੜਕੇ ਆਏ ਅਤੇ ਉਸ ਦੇ ਨਜਦੀਕ ਆ ਕੇ ਮੋਟਰਸਾਇਕਲ ਪਿੱਛੇ ਬੈਠੇ ਲੜਕੇ ਨੇ ਉਸ ਦੀ ਸਕੂਟਰੀ ਨੂੰ ਲੱਤ ਮਾਰ ਦਿੱਤੀ ਜਿਸ ਨਾਲ ਉਹ ਸੜਕ ਤੇ ਡਿੱਗ ਗਈ ਤਾਂ ਦੋਸੀਆਂ ਨੇ ਉਸ ਦੇ ਹੱਥਾਂ ਦੀਆਂ ਉਗਲਾਂ ਵਿੱਚ ਪਾਈਆਂ ਦੋ ਛਾਪਾਂ ਸੋਨਾ ਵਜਨੀ 4 ਗ੍ਰਾਮ ਅਤੇ ਟਾਪਸ ਸੋਨਾ ਵਜਨੀ 3 ਗ੍ਰਾਮ ਕੰਨਾਂ ਵਿਚੋ ਲਾਹ ਲਈਆਂ ਅਤੇ ਪੈਂਟ ਦੀ ਸੱਜੀ ਜੇਬ ਵਿਚੋ 20,000-ਰੁਪਏ ਨਗਦੀ ਕੱਢ ਲਏ ਅਤੇ ਮੋਟਰਸਾਇਕਲ ਤੇ ਸਵਾਰ ਹੋ ਕੇ ਮੋਕਾ ਤੋਂ ਫਰਾਰ ਹੋ ਗਏ।

sant sagar