ਵਿਦਿਆਰਥੀ ਦੀ ਲੜਾਈ 'ਚ ਇਕ ਦੀ ਮੌਤ, ਇਕ ਜ਼ਖ਼ਮੀ- ਛੇ ਖਿਲਾਫ ਮਾਮਲਾ ਦਰਜ
ਪਟਿਆਲਾ, : ਸੋਮਵਾਰ ਸਵੇਰ ਸਮੇਂ ਪੰਜਾਬੀ ਯੂਨੀਵਰਸਿਟੀ ਦੇ ਗੇਟ ਤੇ ਵਿਦਿਆਰਥੀਆਂ ਦੀ ਆਪਸ ਵਿਚ ਕਿਸੇ ਗੱਲ ਨੂੰ ਲੈ ਕੇ ਹੋਈ ਲੜਾਈ ਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੋ ਗਿਆ ਅਰਬਨ ਅਸਟੇਟ ਥਾਣਾ ਦੀ ਪੁਲਿਸ ਨੇ ਜ਼ਖਮੀ ਦੇ ਬਿਆਨ ਅਨੁਸਾਰ ਤਿੰਨ ਨਾਮਜ਼ਦ ਹੋਏ ਤਿੰਨ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਐਸ.ਪੀ ਪਟਿਆਲਾ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ।
ਜਾਣਕਾਰੀ ਦਿੰਦਿਆਂ ਮਿ੍ਰਤਕ ਨਵਜੋਤ ਸਿੰਘ (21) ਵਾਸੀ ਪਿੰਡ ਸੰਗਤਪੁਰਾ ਦੇ ਵਾਰਸਾਂ ਨੇ ਦੱਸਿਆ ਕਿ ਨਵਜੋਤ ਕੰਪਿਊਟਰ ਸਾਇੰਸ ਦੇ ਛੇ ਵੇ ਸਮੈਸਟਰ ਦਾ ਵਿਦਿਆਥੀ ਹੋਣ ਕਾਰਨ ਰੋਜ਼ਾਨਾ ਦੀ ਤਰ੍ਹਾਂ ਪਿੰਡ ਤੋਂ ਸਵੇਰ ਸਮੇਂ ਪੜ੍ਹਨ ਲਈ ਯੂਨੀਵਰਸਿਟੀ ਆਇਆ ਸੀ ਉਹਨਾਂ ਨੂੰ ਸੱਟਾਂ ਲੱਗਣ ਦੀ ਸੂਚਨਾ ਦੁਪਹਿਰ ਤੋਂ ਪਹਿਲਾਂ ਮਿਲੀ ਜਦੋ ਉਹ ਆਏ ਤਾਂ ਨਵਜੋਤ ਦੀ ਮੌਤ ਹੋ ਚੁੱਕੀ ਸੀ ਨਵਜੋਤ ਦੀ ਕਿਸੇ ਨਾਲ ਪਹਿਲਾ ਰਜੰਸ ਜਾ ਲੜਾਈ ਝਗੜਾ ਹੋਣ ਤੋਂ ਇਨਕਾਰ ਕੀਤਾ ਇਸ ਲੜਾਈ ਦੌਰਾਨ ਉਸ ਦਾ ਸਹਿਪਾਠੀ ਗੁਰਜਿੰਦਰ ਸਿੰਘ ਵਾਸੀ ਪਿੰਡ ਹਕੀਕਤਪੁਰਾ( ਸੰਗਰੂਰ )ਗੰਭੀਰ ਜ਼ਖਮੀ ਹੋ ਗਿਆ ਜਿਸ ਦੇ ਬਿਆਨਾਂ ਤੇ ਪੁਲਿਸ ਨੇ ਸੰਜੋਤ,ਹਰਜਿੰਦਰ,ਮੋਹਿਤ ਤੇ ਤਿੰਨ ਹੋਰ ਅਣਪਛਾਤੇ ਲੋਕਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ।
.jpg)

.jpg)


.jpg)
.jpg)
.jpg)
.jpg)


.jpg)

.jpg)



.jpg)