ਵਿਜੀਲੈਂਸ ਵਿਭਾਗ ਨੇ ਅਦਾਲਤ ਵਿੱਚ ਕੀਤਾ ਵਿਧਾਇਕ ਅਮਿਤ ਰਤਨ ਨੂੰ ਪੇਸ,ਮਿਲਿਆ 3 ਦਿਨ ਦਾ ਹੋਰ ਰਿਮਾਂਡ
ਬਠਿੰਡਾ : ਵਿਜੀਲੈਂਸ ਵਿਭਾਗ ਵੱਲੋਂ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਅਤੇ ਉਸ ਦੇ ਪੀਏ ਰੇਸਮ ਗਰਗ ਨੂੰ 4 ਲੱਖ ਰੁਪਏ ਦੀ ਰਿਸ਼ਵਤ ਪਿੰਡ ਘੁੱਦਾ ਦੀ ਸਰਪੰਚ ਦੇ ਪਤੀ ਪਿ੍ਰਤਪਾਲ ਕਾਕਾ ਤੋਂ ਲੈਣ ਦੇ ਦੋਸ਼ ਵਿਚ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਦੋਹਾਂ ਦਾ ਰਿਮਾਂਡ ਮਿਲ ਗਿਆ ਸੀ , ਪੁੱਛਗਿੱਛ ਉਪਰੰਤ ਪੀਏ ਰੇਸਮ ਗਰਗ ਨੂੰ ਤਾਂ ਬੀਤੇ ਦਿਨ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਸੀ ਅਤੇ ਵਿਧਾਇਕ ਅਮਿਤ ਰਤਨ ਨੂੰ ਰਿਮਾਂਡ ਖਤਮ ਹੋਣ ਉਪਰੰਤ ਦੁਬਾਰਾ ਮਾਣਯੋਗ ਦਲਜੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ,ਜਿੱਥੋਂ ਮਾਣਯੋਗ ਅਦਾਲਤ ਨੇ ਵਿਜੀਲੈਂਸ ਵਿਭਾਗ ਵੱਲੋਂ ਮੰਗੇ ਗਏ ਹੋਰ ਰਿਮਾਂਡ ਤੇ 3 ਦਿਨ ਦਾ ਹੋਰ ਰਿਮਾਂਡ ਦੇ ਦਿੱਤਾ ਹੈ ਅਤੇ ਹੁਣ ਵਿਜੀਲੈਂਸ ਵਿਭਾਗ ਵਿਧਾਇਕ ਅਮਿਤ ਰਤਨ ਨੂੰ ਦੁਬਾਰਾ 2 ਮਾਰਚ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰੇਗੀ।। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਜੀਲੈਂਸ ਵਿਭਾਗ ਦੇ ਡੀ ਐਸ ਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਵਿਧਾਇਕ ਅਮਿਤ ਰਤਨ ਅਤੇ ਪੀਏ ਰੇਸਮ ਗਰਗ ਤੋਂ ਬਰਾਮਦ ਕੀਤੇ ਗਏ ਕਾਗਜ਼ਾਤ ਅਤੇ ਬੈਂਕ ਦੇ ਖਾਤਿਆਂ ਸਬੰਧੀ ਪੁੱਛ ਗਿੱਛ ਕੀਤੀ ਜਾਣੀ ਹੈ ਅਤੇ ਕਈ ਹੋਰ ਮਾਮਲਿਆਂ ਸਬੰਧੀ ਵੀ ਜਾਣਕਾਰੀ ਲੈਣੀ ਹੈ ਜਿਸ ਕਰਕੇ ਮਾਣਯੋਗ ਅਦਾਲਤ ਤੋਂ ਰਿਮਾਂਡ ਮੰਗਿਆ ਗਿਆ ਸੀ ਜਿਸ ਤੇ ਮਾਣਯੋਗ ਅਦਾਲਤਾਂ ਵੱਲੋਂ 2 ਮਾਰਚ ਤੱਕ ਦਾ ਰਿਮਾਂਡ ਦਿੱਤਾ ਗਿਆ ਹੈ, ਦੁਬਾਰਾ ਵਿਧਾਇਕ ਨੂੰ 2 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕਰਾਂਗੇ। ਹੁਣ ਦੇਖਣਾ ਹੋਵੇਗਾ ਕਿ ਵਿਧਾਇਕ ਅਮਿਤ ਰਤਨ ਤੋ ਹੋਣ ਵਾਲੀ ਪੁੱਛਗਿੱਛ ਵਿੱਚ ਕਿਹੜੇ ਖੁਲਾਸੇ ਹੁੰਦੇ ਹਨ ।

.jpg)
.jpg)


.jpg)
.jpg)
.jpg)
.jpg)


.jpg)

.jpg)



.jpg)
.jpg)