ਅਮਰੀਕਾ: ਟਰੰਪ ਖ਼ਿਲਾਫ਼ ਦੇਸ਼ ਭਰ ਵਿੱਚ ਮੁਜ਼ਾਹਰੇ

ਅਮਰੀਕਾ: ਟਰੰਪ ਖ਼ਿਲਾਫ਼ ਦੇਸ਼ ਭਰ ਵਿੱਚ ਮੁਜ਼ਾਹਰੇ

ਵਾਈਟ ਹਾਊਸ ਦਾ ਘਿਰਾਓ; ਟੈਕਸ ਨੀਤੀਆਂ ਤੇ ਨੌਕਰੀਆਂ ਤੋਂ ਕੱਢਣ ਕਾਰਨ ਰੋਸ ਵਧਿਆ

ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਸਾਰੇ 50 ਸੂਬਿਆਂ ਵਿੱਚ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਵਾਈਟ ਹਾਊਸ ਦਾ ਘਿਰਾਓ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਟੈਰਿਫ ਵਾਰ ਤੇ ਸਰਕਾਰੀ ਨੌਕਰੀਆਂ ਵਿਚ ਕਟੌਤੀ ਤੇ ਨੌਕਰੀਆਂ ਤੋਂ ਕੱਢਣ ’ਤੇ ਰੋਸ ਜਤਾਇਆ। ਇਸ ਮੌਕੇ ਕੁਝ ਪ੍ਰਦਰਸ਼ਨਕਾਰੀਆਂ ਨੇ ਦੇਸ਼ ਵਿੱਚ ਸੰਕਟ ਦਾ ਸੰਕੇਤ ਦੇਣ ਲਈ ਝੰਡਿਆਂ ਨੂੰ ਉਲਟਾ ਕਰ ਦਿੱਤਾ। ਕਈ ਸ਼ਹਿਰਾਂ ਵਿੱਚ ਲੋਕਾਂ ਨੇ ਟਰੰਪ ਖ਼ਿਲਾਫ਼ ਰੋਸ ਮਾਰਚ ਕੀਤਾ। ਇਸ ਤੋਂ ਇਲਾਵਾ ਲੋਕਾਂ ਨੇ ਟੈਸਲਾ ਦਾ ਘਿਰਾਓ ਵੀ ਕੀਤਾ ਗਿਆ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਭਰ ਵਿਚ ਪੰਜ ਅਪਰੈਲ ਨੂੰ ਵੀ ਟਰੰਪ ਖ਼ਿਲਾਫ਼ ਮੁਜ਼ਾਹਰੇ ਹੋਏ ਸਨ।
 

sant sagar