ਵਾਈਐੱਫਸੀ ਦਾ ਖੇਡ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ

ਵਾਈਐੱਫਸੀ ਦਾ ਖੇਡ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ

ਗੁਰਾਇਆ : ਵਾਈਐੱਫਸੀ ਰੁੜਕਾ ਕਲਾਂ ਵੱਲੋਂ ਚਲਾਈ ਜਾ ਰਹੀ ਐਜੂਕੇਸ਼ਨਲ ਫੁੱਟਬਾਲ ਤੇ ਖੇਡ ਲੀਗ ਦਾ ਸਮਾਪਤੀ ਸਮਾਗਮ ਯਾਦਗਾਰੀ ਹੋ ਨਿੱਬੜਿਆ। ਵਾਈ ਐੱਫ ਸੀ ਰੁੜਕਾ ਕਲਾਂ ਦੇ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਦੱਸਿਆ ਕਿ ਵਾਈ ਐੱਫ ਸੀ ਰੁੜਕਾ ਕਲਾਂ ਵੱਲੋਂ ਐਜੂਕੇਸ਼ਨਲ ਫੁੱਟਬਾਲ ਤੇ ਖੇਡ ਲੀਗ ਚਲਾਈ ਜਾ ਰਹੀ ਸੀ ਜਿਸ ਦਾ ਸਮਾਪਤੀ ਸਮਾਗਮ 19 ਫਰਵਰੀ ਨੂੰ ਵਾਈਐੱਫਸੀ ਰੁੜਕਾ ਕਲਾਂ ਸਟੇਡੀਅਮ 'ਚ ਕੀਤਾ ਗਿਆ। ਇਸ ਵਿਚ ਵੱਖ-ਵੱਖ ਜ਼ਿਲਿ੍ਹਆਂ 'ਚੋਂ ਵੱਖ-ਵੱਖ 40 ਸੈਟਰਾਂ ਤੇ ਸਕੂਲਾਂ ਦੇ ਬੱਚਿਆਂ ਨੇ ਅਲ਼ੱਗ-ਅਲ਼ੱਗ ਉਮਰ ਵਰਗ ਤੇ ਸੀਨੀਅਰ ਵਰਗ ਦੇ ਖਿਡਾਰੀਆਂ ਨੇ ਹਿੱਸਾ ਲਿਆ। ਵੱਖ-ਵੱਖ ਉਮਰ ਵਰਗ ਦੇ 2500 ਲੜਕੇ ਤੇ ਲੜਕੀਆਂ ਦੇ ਤਕਰੀਬਨ 12 ਪੜਾਵਾਂ ਵਿਚ ਖੇਡ ਮੁਕਾਬਲੇ ਕਰਵਾਏ ਗਏ। ਜਿਥੇ ਪਿਛਲੇ ਦਿਨੀ ਸੀਨੀਅਰ ਵਰਗ ਦੇ ਕ੍ਰਿਕਟ ਤੇ ਬੈਡਮਿੰਟਨ ਦੇ ਸ਼ਾਨਦਾਰ ਮੁਕਾਬਲੇ ਕਰਵਾਏ ਗਏ ਸਨ। ਉਥੇ ਸੀਨੀਅਰ ਵਰਗ ਦੇ ਤਿੰਨ ਦਿਨਾਂ ਫੁੱਟਬਾਲ ਦੀਆਂ ਨਿਰੋਲ ਪਿੰਡ ਪੱਧਰ ਦੀਆਂ 12 ਟੀਮਾਂ ਦੇ ਮੁਕਾਬਲਿਆਂ ਦੇ ਨਾਲ-ਨਾਲ ਅਥਲੈਟਿਕਸ, ਕੁਸ਼ਤੀ ਤੇ ਕਬੱਡੀ ਓਪਨ ਪੱਧਰ ਦੀਆਂ ਟੀਮਾਂ ਦੇ ਫਾਈਨਲ ਮੈਚ ਕਰਵਾਏ ਸਨ, ਜਿਨ੍ਹਾਂ 3 ਬਾਹਰੋਂ ਖਿਡਾਰੀਆਂ ਨੇ ਹਿੱਸਾ ਲਿਆ, ਜਿਸ ਵਿਚ ਜੇਤੂ ਟੀਮਾਂ ਨੂੰ ਟਰਾਫੀਆਂ ਤੇ ਇਨਾਮ ਰਾਸ਼ੀ ਦੇ ਕੇ ਹੌਸਲਾ ਅਫਜਾਈ ਕੀਤੀ ਗਈ। ਇਸ ਲੀਗ ਦੇ ਅੰਤਿਮ ਦਿਨ ਉਮਰ ਵਰਗ 14 ਸਾਲ ਲੜਕਿਆਂ ਤੇ ਉਮਰ ਵਰਗ 16 ਸਾਲ ਲੜਕੀਆਂ ਦੇ ਫੁੱਟਬਾਲ ਮੈਚ ਕਰਵਾਏ ਗਏ। ਇਸ ਤੋਂ ਬਾਅਦ ਕਬੱਡੀ ਖਿਡਾਰੀ ਸ਼ਹੀਦ ਸੰਦੀਪ ਨੰਗਲ ਅੰਬੀਆਂ ਨੂੰ ਸਮਰਪਿਤ ਮੇਜਰ ਕਬੱਡੀ ਲੀਗ ਦੇ ਚੋਟੀ ਦੇ ਖਿਡਾਰੀਆਂ ਦੇ ਮੈਚ ਕਰਵਾਏ ਗਏ। ਇਸ ਕਬੱਡੀ ਕੱਪ ਦਾ ਪਹਿਲਾ ਨਾਮ 2.50 ਲੱਖ ਦਾ ਇਨਾਮ ਸ਼ਾਹਕੋਟ ਲਾਇਨਜ਼ ਨੇ ਆਪਣੇ ਨਾਂ ਕੀਤਾ। ਦੂਜੇ ਇਨਾਮ ਦੇ 2 ਲੱਖ ਰੁਪਏ ਦੀ ਹੱਕਦਾਰ ਬੇ ਆਫ ਪਲੈਨਟੀ ਨਿਊਜ਼ੀਲੈਂਡ ਦੀ ਟੀਮ ਬਣੀ ਸੈਮੀਫਾਈਨਲਾਂ ਦੇ ਚਾਰ ਬੈਸਟ ਖਿਡਾਰੀਆਂ ਨੂੰ 50-50000 ਰੁਪਏ ਤੇ ਫਾਈਨਲ ਦੇ ਬੈਸਟ ਖਿਡਾਰੀਆਂ ਨੂੰ ਇਕ-ਇਕ ਲੱਖ ਰੁਪਏ ਦਿੱਤੇ ਗਏ। ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਮੁੱਖ ਮਹਿਮਾਨ ਵੱਜੋਂ ਸੰਤ ਬਲਬੀਰ ਸਿੰਘ ਸੀਚੇਵਾਲ (ਮੈਂਬਰ ਪਾਰਲੀਮੈਂਟ), ਬੀਬੀ ਇੰਦਰਜੀਤ ਕੌਰ ਮਾਨ ਐੱਮ ਐੱਲ ਏ ਨਕੋਦਰ, ਪ੍ਰਿੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ ਫਿਲ਼ੌਰ, ਬਲਬੀਰ ਸਿੰਘ ਸੰਧੂ, ਡਿਪਟੀ ਮੇਅਰ ਡਰਬੀ, ਸਰਪੰਚ ਕੁਲਵਿੰਦਰ ਕੌਰ ਸਮੇਤ ਸਮੁੱਚੀ ਪੰਚਾਇਤ, ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ। ਆਏ ਹੋਏ ਮੁੱਖ ਮਹਿਮਾਨਾ ਨੂੰ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੇ ਅੰਤ 'ਚ ਪੰਜਾਬ ਦੇ ਉੱਘੇ ਗਾਇਕ ਬੱਬੂ ਮਾਨ ਨੇ ਗਾਇਕੀ ਨਾਲ ਦਰਸ਼ਕਾ ਦਾ ਮਨੋਰੰਜਨ ਕੀਤਾ।

ad