AMAZON PAY ਨਾਲ ਸਸਤੇ ਚ ਨਹੀਂ ਖਰੀਦ ਸਕੋਗੇ ਇਹ ਫੋਨ, ਡਿਸਕਾਊਂਟ ਬੰਦ

AMAZON PAY ਨਾਲ ਸਸਤੇ ਚ ਨਹੀਂ ਖਰੀਦ ਸਕੋਗੇ ਇਹ ਫੋਨ, ਡਿਸਕਾਊਂਟ ਬੰਦ

ਨਵੀਂ ਦਿੱਲੀ— ਹੁਣ 'ਐਮਾਜ਼ੋਨ ਪੇ' ਨਾਲ ਤੁਸੀਂ ਸੈਮਸੰਗ ਦਾ ਫੋਨ ਸਸਤੇ 'ਚ ਨਹੀਂ ਖਰੀਦ ਸਕੋਗੇ। ਸੈਮਸੰਗ ਨੇ ਸਮਾਰਟ ਫੋਨਾਂ ਦੀ ਪ੍ਰੋਮੋਸ਼ਨ ਲਈ ਐਮਾਜ਼ੋਨ ਦੀ ਡਿਜੀਟਲ ਪੇਮੈਂਟ ਸਰਵਿਸ 'Amazon Pay' ਨਾਲ ਲਾਂਚ ਕੀਤੀ ਕੈਸ਼ਬੈਕ ਸਕੀਮ ਵਾਪਸ ਲੈ ਲਈ ਹੈ।
ਸੈਮਸੰਗ ਨੇ ਆਫਲਾਈਨ ਸੈੱਲਫੋਨ ਰਿਟੇਲਰ ਯਾਨੀ ਦੁਕਾਨਦਾਰਾਂ ਦੇ ਭਾਰੀ ਵਿਰੋਧ ਕਾਰਨ ਇਹ ਫੈਸਲਾ ਕੀਤਾ ਹੈ। ਰਿਪੋਰਟਾਂ ਮੁਤਾਬਕ, ਕੋਰੀਆਈ ਦਿੱਗਜ ਨੇ ਤਤਕਾਲ ਪ੍ਰਭਾਵ ਨਾਲ ਆਪਣੇ ਪਲੇਟਫਾਰਮ ਤੋਂ ਐਮਾਜ਼ੋਨ ਪੇ ਪ੍ਰੋਮੋਸ਼ਨ ਨੂੰ ਹਟਾ ਦਿੱਤਾ ਹੈ। ਹੁਣ ਤੱਕ ਸੈਮਸੰਗ ਐਮਾਜ਼ੋਨ ਪੇ ਜ਼ਰੀਏ ਪੇਮੈਂਟ ਕਰਨ ਵਾਲੇ ਗਾਹਕਾਂ ਨੂੰ 5 ਫੀਸਦੀ ਅਤੇ 1,500 ਰੁਪਏ ਤੱਕ ਦਾ ਕੈਸ਼ਬੈਕ ਦੇ ਰਿਹਾ ਸੀ, ਜੋ ਫੋਨ ਮਾਡਲ ਦੇ ਹਿਸਾਬ ਨਾਲ ਗਾਹਕਾਂ ਨੂੰ ਮਿਲਦਾ ਸੀ।
ਜ਼ਿਕਰਯੋਗ ਹੈ ਕਿ ਈ-ਕਾਮਰਸ 'ਤੇ ਸਸਤੀ ਵਿਕਰੀ ਨਾਲ ਦੁਕਾਨਦਾਰਾਂ ਨੂੰ ਹੋ ਰਹੇ ਨੁਕਸਾਨ ਕਾਰਨ ਉਨ੍ਹਾਂ 'ਚ ਕਾਫੀ ਗੁੱਸਾ ਹੈ, ਜਿਸ ਕਾਰਨ ਉਨ੍ਹਾਂ ਨੇ 'ਸਰਬ ਭਾਰਤੀ ਮੋਬਾਇਲ ਰਿਟੇਲਰਸ ਐਸੋਸੀਏਸ਼ਨ (AIMRA) ਦੇ ਬੈਨਰ ਹੇਠਾਂ 11 ਤੋਂ 13 ਫਰਵਰੀ ਤੱਕ ਸੈਮਸੰਗ ਦੀ ਵਿਕਰੀ ਦਾ ਬਾਈਕਾਟ ਕਰਨ ਦੀ ਯੋਜਨਾ ਬਣਾਈ ਸੀ। ਇਸ ਬਾਈਕਾਟ ਦੌਰਾਨ ਦੁਕਾਨਦਾਰਾਂ ਨੇ ਗਾਹਕਾਂ ਨੂੰ ਹੈਂਡਸੈੱਟ ਨਾ ਵੇਚਣ, ਡਿਸਟ੍ਰੀਬਿਊਟਰਾਂ ਦੀ ਪੇਮੈਂਟ ਰੋਕਣ ਤੇ ਹੋਰ ਕਈ ਕਦਮ ਚੁੱਕਣ ਦਾ ਫੈਸਲਾ ਕੀਤਾ ਸੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੈਮਸੰਗ ਇਕਲੌਤਾ ਬ੍ਰਾਂਡ ਹੈ ਜੋ ਹੁਣ ਵੀ ਐਕਸਕਲੂਸਿਵ ਆਨਲਾਈਨ ਸਮਾਰਟਫੋਨ ਵੇਚ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਵਿਕਰੀ ਨੂੰ ਠੇਸ ਪਹੁੰਚੀ ਹੈ ਤੇ ਇਹ ਕੰਪਨੀ ਈ-ਕਾਮਰਸ ਕਾਰੋਬਾਰ ਨੂੰ ਉਤਸ਼ਾਹਤ ਕਰ ਰਹੀ ਹੈ।

sant sagar