ਕਰੋਨਾਵਾਇਰਸ ਕਾਰਨ ਬਿੱਗ ਬੀ ਨੇ ਐਤਵਾਰ ਮਿਲਣੀ ਕੀਤੀ ਰੱਦ

ਕਰੋਨਾਵਾਇਰਸ ਕਾਰਨ ਬਿੱਗ ਬੀ ਨੇ ਐਤਵਾਰ ਮਿਲਣੀ ਕੀਤੀ ਰੱਦ

ਬੌਲੀਵੁੱਡ ਸੁਪਰ ਸਟਾਰ ਅਮਿਤਾਭ ਬੱਚਨ, ਜੋ ਕਈ ਸਾਲਾਂ ਤੋਂ ਆਪਣੇ ਸ਼ੁੱਭ ਚਿੰਤਕਾਂ, ਜਿਨ੍ਹਾਂ ਨੂੰ ਉਹ ਆਪਣੇ ਪਰਿਵਾਰ ਦੇ ਮੈਂਬਰ ਵੀ ਕਹਿੰਦੇ ਹਨ, ਨੂੰ ਆਪਣੇ ਘਰ ਦੇ ਬਾਹਰ ਹਰ ਐਤਵਾਰ ਨੂੰ ਦਰਸ਼ਨ ਦਿੰਦੇ ਹਨ, ਨੇ ਕਰੋਨਾਵਾਇਰਸ ਕਾਰਨ ਆਪਣੀ ਐਤਵਾਰ ਦੀ ਮਿਲਣੀ ਰੱਦ ਕਰ ਦਿੱਤੀ ਹੈ। ਅੱਜ ਆਪਣੇ ਟਵਿੱਟਰ ਖਾਤੇ ਉੱਤੇ ਅਮਿਤਾਭ ਬੱਚਨ ਨੇ ਆਪਣੀ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਮੇਰੇ ਪਰਿਵਾਰਕ ਮੈਂਬਰਾਂ ਤੇ ਸ਼ੁੱਭ ਚਿੰਤਕਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਐਤਵਾਰ ਦੀ ਮਿਲਣੀ ਰੱਦ ਹੈ। ਕਿਰਪਾ ਕਰਕੇ ਕੋਈ ਵੀ ਅੱਜ ਸ਼ਾਮ ਨੂੰ ਜਲਸਾ ਗੇਟ ਉੱਤੇ ਨਾ ਆਵੇ। ਇਹਤਿਆਤ ਵਰਤੋ ਤੇ ਸੁਰੱਖਿਅਤ ਰਹੋ।’ ਤਸਵੀਰ ਵਿਚ ਅਮਿਤਾਭ ਬੱਚਨ ਨੇ ਮਫਲਰ ਲਿਆ ਹੋਇਆ ਹੈ। ਅਮਿਤਾਭ ਬੱਚਨ ਹੁਣ ਆਪਣੀ ਆਉਣ ਵਾਲੀ ਫਿਲਮ ‘ਬ੍ਰਹਮਾਸਤਰਾ’ ਵਿਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਤਿੰਨ ਹੋਰ ਫਿਲਮਾਂ ‘ਝੁੰਡ’, ‘ਗੁਲਾਬੋ ਸਿਤਾਬੋ’ ਤੇ ‘ਚੇਹਰੇ’ ਵਿਚ ਵੀ ਨਜ਼ਰ ਆਉਣਗੇ। 

ad