ਲਾਕਡਾਊਨ ਦੌਰਾਨ ਹਿਮਾਂਸ਼ੀ ਖੁਰਾਣਾ ਨੇ ਦਿਖਾਇਆ ਫੈਸ਼ਨ ਦਾ ਜਲਵਾ, ਘਰ ’ਚ ਹੀ ਕੀਤਾ ਰੈਂਪ ਵਾਕ

ਲਾਕਡਾਊਨ ਦੌਰਾਨ ਹਿਮਾਂਸ਼ੀ ਖੁਰਾਣਾ ਨੇ ਦਿਖਾਇਆ ਫੈਸ਼ਨ ਦਾ ਜਲਵਾ, ਘਰ ’ਚ ਹੀ ਕੀਤਾ ਰੈਂਪ ਵਾਕ

ਜਲੰਧਰ  — ਪੰਜਾਬੀ ਗਾਇਕਾ ਤੇ ਮਾਡਲ ਹਿਮਾਂਸ਼ੀ ਖੁਰਾਣਾ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਹਿਮਾਂਸ਼ੀ ਖੁਰਾਣਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿਚ ਹਿਮਾਂਸ਼ੀ ਦਾ ਇਕ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ । ਇਸ ਵੀਡੀਓ ਵਿਚ ਹਿਮਾਂਸ਼ੀ ਆਪਣੇ ਫੈਸ਼ਨ ਦਾ ਜਲਵਾ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਉਹ ਘਰ ਵਿਚ ਹੀ ਰੈਂਪ ਵਾਕ ਕਰ ਰਹੀ ਹੈ । ਹਿਮਾਂਸ਼ੀ ਦਾ ਇਹ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਿਮਾਂਸ਼ੀ ਨੇ ਆਪਣਾ ਡਾਂਸ ਵੀਡੀਓ ਸ਼ੇਅਰ ਕੀਤਾ ਸੀ। ਦੱਸ ਦੇਈਏ ਕਿ ਹਿਮਾਂਸ਼ੀ ਰਿਐਲਟੀ ਸ਼ੋਅ ‘ਬਿੱਗ ਬੌਸ 13’ ਵਿਚ ਹਿੱਸਾ ਲੈਣ ਤੋਂ ਬਾਅਦ ਕਾਫੀ ਸੁਰਖੀਆਂ ਵਿਚ ਹੈ। ਇਸ ਸ਼ੋਅ ਵਿਚ ਉਨ੍ਹਾਂ ਦੀ ਆਸਿਮ ਰਿਆਜ਼ ਨਾਲ ਜੋੜੀ ਲੋਕਾਂ ਨੂੰ ਕਾਫੀ ਪਸੰਦ ਆਈ ਸੀ । ਦੋਵੇਂ ਇਕ-ਦੂਜੇ ਦਾ ਕਾਫੀ ਖਿਆਲ ਰੱਖਦੇ ਸਨ । ਜਦੋਂ ਉਹ ਸ਼ੋਅ ਵਿਚ ਆਈ ਸੀ ਤਾਂ ਉਦੋਂ ਉਸ ਦੀ ਮੰਗਣੀ ਹੋਈ ਹੋਈ ਸੀ ਪਰ ਸ਼ੋਅ ਤੋਂ ਬਾਹਰ ਆਉਂਦਿਆਂ ਹੀ ਉਸ ਨੇ ਮੰਗਣੀ ਤੋੜ ਦਿੱਤੀ ਸੀ।

ad