ਪੋਪ ਫਰਾਂਸਿਸ ਵੱਲੋਂ ਬਜ਼ੁਰਗਾਂ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੱਦਾ

ਪੋਪ ਫਰਾਂਸਿਸ ਵੱਲੋਂ ਬਜ਼ੁਰਗਾਂ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੱਦਾ

ਐਡਮੰਟਨ ਦੇ ਕਾਮਨਵੈਲਥ ਸਟੇਡੀਅਮ ਵਿੱਚ ਲੋਕਾਂ ਦੀ ਸਮੂਹਿਕ ਪ੍ਰਾਰਥਨਾ ਵਿੱਚ ਹੋਏ ਸ਼ਾਮਲ
ਪੋਪ ਫਰਾਂਸਿਸ ਮੰਗਲਵਾਰ ਨੂੰ ਕੈਨੇਡਾ ਵਿੱਚ ਬਜ਼ੁਰਗਾਂ ਨੂੰ ਸਨਮਾਨਿਤ ਕਰਨ ਲਈ ਇਕ ਸਮੂਹਿਕ ਪ੍ਰਾਰਥਨਾ ਸਭਾ ਵਿੱਚ ਸ਼ਿਰਕਤ ਕਰਨਗੇ। ਇਸ ਤੋਂ ਇਕ ਦਿਨ ਪਹਿਲਾਂ ਪੋਪ ਨੇ ਕੈਨੇਡਾ ਦੇ ਸਕੂਲਾਂ ਵਿੱਚ ਆਦਿਵਾਸੀਆਂ ’ਤੇ ਕੀਤੇ ਗਏ ਜ਼ੁਲਮਾਂ ਵਿੱਚ ਕੈਥੋਲਿਕ ਚਰਚ ਵੱਲੋਂ ਸਹਿਯੋਗ ਦੇਣ ਦੇ ਮਾਮਲੇ ਵਿੱਚ ਮੁਆਫ਼ੀ ਮੰਗੀ ਸੀ। ਉਨ੍ਹਾਂ ਕਿਹਾ ਸੀ ਕਿ ਆਦਿਵਾਸੀਆਂ ਨੂੰ ਜਬਰੀ ਇਸਾਈ ਬਣਾਉਣ ਕਾਰਨ ਉਨ੍ਹਾਂ ਦਾ ਸਭਿਆਚਾਰ ਤਬਾਹ ਹੋਇਆ, ਉਨ੍ਹਾਂ ਨੂੰ ਪਰਿਵਾਰਾਂ ਤੋਂ ਦੂਰ ਰਹਿਣਾ ਪਿਆ
ਐਲਬਰਟਾ ਦੇ ਐਡਮੰਟਨ ਵਿੱਚ ਕਾਮਨਵੈਲਥ ਸਟੇਡੀਅਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੇ ਸਮੂਹਿਕ ਪ੍ਰਾਰਥਨਾ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਪੋਪ ਨੇ ਨੌਜਵਾਨਾਂ ਵਿੱਚ ਸ਼ਰਧਾ ਪੈਦਾ ਕਰਨ ਲਈ ਦਾਦੀ ਅਤੇ ਨਾਨੀ ਦੀ ਭੂਮਿਕਾ ਦੀ ਹਮੇਸ਼ਾ ਸ਼ਲਾਘਾ ਕੀਤੀ, ਨਾਲ ਹੀ ਉਨ੍ਹਾਂ ਆਪਣੀ ਦਾਦੀ ਰੋਸਾ ਨਾਲ ਤਜਰਬੇ ਸਾਂਝੇ ਕੀਤੇ। ਪੋਪ ਕਈ ਮਹੀਨਿਆਂ ਤੋਂ ਆਪਣੇ ਸੰਬੋਧਨਾਂ ਵਿੱਚ ਬਜ਼ੁਰਗਾਂ ਦੇ ਗਿਆਨ ਅਤੇ ਉਨ੍ਹਾਂ ਦੇ ਤਜਰਬਿਆਂ ਨੂੰ ਬਹੁਮੱਲਾ ਸਮਝਣ ਦੀ ਲੋੜ ’ਤੇ ਜ਼ੋਰ ਦਿੰਦੇ ਰਹੇ ਹਨ। ਉਨ੍ਹਾਂ ਬਜ਼ੁਰਗਾਂ ਨੂੰ ਅਹਿਮੀਅਤ ਨਾ ਦੇਣ ਦੇ ਮੌਜੂਦਾ ਰੁਝਾਨ ਤੋਂ ਲੋਕਾਂ ਨੂੰ ਦੂਰ ਰਹਿਣ ਦੀ ਅਪੀਲ ਕੀਤੀ। ਕਾਬਿਲੇਗੌਰ ਹੈ ਕਿ ਪੋਪ ਫਰਾਂਸਿਸ ਐਤਵਾਰ ਤੋਂ ਕੈਨੇਡਾ ਦੀ ਇਤਿਹਾਸਕ ਯਾਤਰਾ ’ਤੇ ਹਨ।

sant sagar