ਮੈਕਸੀਕੋ: ਸੜਕ ਹਾਦਸੇ ’ਚ 9 ਲੋਕਾਂ ਦੀ ਮੌਤ, 12 ਜ਼ਖਮੀ

ਮੈਕਸੀਕੋ ਸਿਟੀ,(ਇੰਡੋਂ ਕਨੇਡੀਅਨ ਟਾਇਮਜ਼)- ਮੱਧ ਮੈਕਸੀਕੋ ਸੂਬੇ ਦੇ ਪੁਏਬਲਾ ਦੇ ਗੁਆਡਾਲੁਪੇ ਵਿਕਟੋਰੀਆ ਦੀ ਨਗਰਪਾਲਿਕਾ ਨੇੜੇ ਸੜਕ ਹਾਦਸੇ ਦੌਰਾਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਦੇ ਅਨੁਸਾਰ ਇਹ ਹਾਦਸਾ ਮੰਗਲਵਾਰ ਨੂੰ ਵਾਪਰਿਆ ਜਦੋਂ ਸੈਨ ਲੁਈਸ ਐਟੇਕਸਕ ਤੋਂ ਗੁਆਡਾਲੁਪੇ ਵਿਕਟੋਰੀਆ ਤੱਕ ਹਾਈਵੇਅ ਦੇ 4 ਕਿਲੋਮੀਟਰ ‘ਤੇ ਦੋ ਵਾਹਨਾਂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ।