ਮੈਂਡੀ ਤੱਖਰ ਨੇ ਪੰਜਾਬੀ ਇੰਡਸਟਰੀ ਵਿਚ ਆਪਣੇ 10 ਸਾਲ ਪੂਰੇ ਕੀਤੇ

ਮੈਂਡੀ ਤੱਖਰ ਨੇ ਪੰਜਾਬੀ ਇੰਡਸਟਰੀ ਵਿਚ ਆਪਣੇ 10 ਸਾਲ ਪੂਰੇ ਕੀਤੇ

ਚੰਡੀਗੜ੍ਹ -  ਵੌਲਵਰਹੈਂਪਟਨ, ਇੰਗਲੈਂਡ ਦੀ ਇਕ ਲੜਕੀ ਮਨਦੀਪ ਕੌਰ ਤੱਖਰ ਉਰਫ ਮੈਂਡੀ ਤੱਖਰ, ਨੇ ਸ਼ਾਇਦ ਸੋਚਿਆ ਵੀ ਨਹੀਂ ਸੀ ਕਿ ਉਹ ਸਿਰਫ 10 ਸਾਲਾਂ ਵਿਚ ਹੀ ਪੰਜਾਬੀ ਮਨੋਰੰਜਨ ਉਦਯੋਗ ਦੀ ਇਕ ਮੋਹਰੀ ਅਦਾਕਾਰਾ  ਬਣ ਜਾਏਗੀ।
ਹਾਲਾਂਕਿ, ਆਪਣੇ ਆਪ ਨੂੰ ਉਦਯੋਗ ਵਿੱਚ ਇੱਕ ਬਹੁਤ ਪ੍ਰਤਿਭਾਸ਼ਾਲੀ ਕਲਾਕਾਰਾਂ ਵਜੋਂ ਸਥਾਪਤ ਕਰਨ ਤੋਂ ਲੈ ਕੇ ਔਰਤ ਸਸ਼ਕਤੀਕਰਣ ਦੀ ਸੰਪੂਰਣ ਉਦਾਹਰਣ ਵਜੋਂ ਆਉਣ ਤੱਕ, ਮੈਂਡੀ ਤੱਖਰ ਨੂੰ ਕਿਸੇ ਜਾਣ-ਪਛਾਣ ਦੀ ਜ਼ਰੂਰਤ ਨਹੀਂ ਹੈ। 'ਏਕਮ- ਸਨ ਆਫ ਸੋਆਈਲ', ਨਵਨੀਤ ਦੇ ਰੂਪ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਮੈਂਡੀ ਤੱਖਰ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਉਨ੍ਹਾਂ ਨੇ ਵਾਰ-ਵਾਰ ਉਸਨੇ ਆਪਣਾ ਅਭਿਨੈ ਦਾ ਜੌਹਰ ਦਿਖਾਇਆ।ਮਿਰਜ਼ਾ-ਅਨਟੋਲਡ ਸਟੋਰੀ ਵਿਚ ਉਸ ਦੀ ਖੂਬਸੂਰਤੀ ਨਾਲ ਸਾਰਿਆਂ ਨੂੰ ਪਾਗਲ ਬਣਾਉਣ ਤੋਂ ਲੈ ਕੇ ਵਿਚ ਰੱਬ ਦਾ ਰੇਡੀਓ ਵਿਚ ਨਸੀਬ ਕੌਰ ਵਜੋਂ ਸਾਧਾਰਣ ਦੀ ਪਰਿਭਾਸ਼ਾ ਦੇਣ ਅਤੇ ਅਰਦਾਸ ਨਾਲ ਸਾਰਿਆਂ ਨੂੰ ਜਜ਼ਬਾਤੀ ਕਰਨ ਤੱਕ, ਉਸਨੇ ਨਾ ਸਿਰਫ ਆਪਣੀ ਬਹੁਪੱਖਤਾ ਸਾਬਤ ਕੀਤੀ ਬਲਕਿ ਇਕ ਸੁਪਰਸਟਾਰ ਵਜੋਂ ਵੀ ਸਾਹਮਣੇ ਆਈ ਹੈ।
ਮਨੋਰੰਜਨ ਦੇ ਖੇਤਰ ਵਿਚ ਆਪਣੀ ਯਾਤਰਾ ਅਤੇ 10 ਸਾਲ ਪੂਰੇ ਕਰਨ ਬਾਰੇ ਗੱਲ ਕਰਦਿਆਂ ਮੈਂਡੀ ਨੇ ਕਿਹਾ, “ਇਕ ਦਹਾਕਾ ਬਹੁਤ ਲੰਮਾ ਸਮਾਂ ਹੁੰਦਾ ਹੈ। ਮੈਂ ਵਿਸ਼ਵਾਸ ਨਹੀਂ ਕਰ ਸਕਦੀ ਕਿ ਦਰਸ਼ਕਾਂ ਨੇ ਇਨ੍ਹਾਂ ਪਿਆਰ ਦਿਖਾਇਆ ਅਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਵਿਚ ਮੇਰੀ ਸਹਾਇਤਾ ਕੀਤੀ। ਏਕਮ ਤੋਂ ਲੈਕੇ ਮੈਂ ਮਹਿਸੂਸ ਕਰਦੀ ਹਾਂ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂਨੂੰ ਇਹ ਸਕ੍ਰਿਪਟਾਂ ਅਤੇ ਕਿਰਦਾਰ ਮਿਲੇ ਹਨ ਜਿਸ ਨਾਲ ਲੋਕ ਜੁੜ ਸਕੇ।
ਮੇਰੇ ਤੇ ਵਿਸ਼ਵਾਸ਼ ਕਰਨ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਅਤੇ ਭਵਿੱਖ ਵਿੱਚ, ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗੀ ਕਿ ਕੋਈ ਨਿਰਾਸ਼ ਨਾ ਹੋਵੇ ਅਤੇ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਰਹਾ। ਮੈਂਨੂੰ ਉਮੀਦ ਹੈ ਕਿ ਉਹ ਹਮੇਸ਼ਾ ਦੀ ਤਰ੍ਹਾਂ ਆਪਣਾ ਸਮਰਥਨ ਅਤੇ ਪਿਆਰ ਦਿਖਾਉਂਦੇ ਰਹਿਣਗੇ।”
ਜਿੱਥੋਂ ਤੱਕ ਆਉਣ ਵਾਲੇ ਪ੍ਰੋਜੈਕਟਾਂ ਦਾ ਸਬੰਧ ਹੈ, ਮੈਂਡੀ ਤੱਖੜ ਦੀਆਂ ਆਉਣ ਵਾਲੀਆਂ ਫਿਲਮਾਂ ਵਿੱਚ, ਯੈਸ ਆਈ ਐਮ ਸਟੂਡੈਂਟ, ਜਿਸ ਵਿੱਚ ਸਿੱਧੂ ਮੂਸੇ ਵਾਲਾ, ਕੁਲਵਿੰਦਰ ਬਿੱਲਾ ਨਾਲ ਟੈਲੀਵਿਜ਼ਨ, ਐਮੀ ਵਿਰਕ ਦੇ ਨਾਲ ਛੱਲੇ ਮੁੰਦੀਆਂ, ਦਿਲਪ੍ਰੀਤ ਢਿੱਲੋਂ ਦੇ ਨਾਲ ਮੇਰਾ ਵਿਆਹ ਕਰਾਦੋ ਸ਼ਾਮਲ ਹਨ।

sant sagar