ਮੇਘਾਲਿਆ 'ਚ 26 ਸੀਟਾਂ ਨਾਲ ਐਨ.ਪੀ.ਪੀ. ਸਭ ਤੋਂ ਵੱਡੀ ਪਾਰਟੀ
ਅਗਰਤਲਾ, - ਤਿ੍ਪੁਰਾ ਅਤੇ ਨਾਗਾਲੈਂਡ ਵਿਚ ਭਾਜਪਾ ਨੂੰ ਵਿਧਾਨ ਸਭਾ ਚੋਣਾਂ ਵਿਚ ਬਹੁਮਤ ਮਿਲ ਗਿਆ | ਤਿ੍ਪੁਰਾ ਦੀਆਂ ਕੁੱਲ 60 ਸੀਟਾਂ ਵਿਚੋਂ ਇਕੱਲੀ ਭਾਜਪਾ ਨੂੰ 32 ਸੀਟਾਂ ਮਿਲੀਆਂ | ਜਦੋਂ ਕਿ ਸੀ.ਪੀ.ਆਈ. (ਮਾਰਕਿਸਟ) ਨੂੰ 11, ਕਾਂਗਰਸ ਨੂੰ 3 ਅਤੇ ਟੀ.ਐਮ.ਪੀ. ਨੂੰ 13 ਅਤੇ ਆਈ.ਪੀ. ਐਫ. ਟੀ. ਨੂੰ 1 ਸੀਟ ਮਿਲੀ | ਉੱਧਰ ਨਾਗਾਲੈਂਡ ਵਿਚ ਭਾਜਪਾ ਅਤੇ ਐਨ.ਡੀ.ਪੀ.ਪੀ. ਗਠਜੋੜ ਨੇ ਕੁੱਲ 60 ਸੀਟਾਂ ਵਿਚੋਂ 37 ਸੀਟਾਂ 'ਤੇ ਜਿੱਤ ਦਰਜ ਕੀਤੀ | ਚੋਣ ਕਮਿਸ਼ਨ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਨ.ਡੀ.ਪੀ.ਪੀ. ਨੇ 25 ਅਤੇ ਭਾਜਪਾ ਨੇ 12 ਸੀਟਾਂ 'ਤੇ ਜਿੱਤ ਦਰਜ ਕੀਤੀ | ਦੱਸਣਯੋਗ ਹੈ ਕਿ ਐਨ.ਡੀ.ਪੀ.ਪੀ. ਨੇ 40 ਸੀਟਾਂ ਅਤੇ ਭਾਜਪਾ ਨੇ 20 ਸੀਟਾਂ 'ਤੇ ਉਮੀਦਵਾਰ ਉਤਾਰੇ ਸਨ | ਇਸ ਜਿੱਤ 'ਤੇ ਭਾਜਪਾ ਦੇ ਮੌਜੂਦਾ ਮੁੱਖ ਮੰਤਰੀ ਮਾਨਿਕ ਸਾਹਾ ਨੇ ਕਿਹਾ ਕਿ ਭਾਜਪਾ ਦੀ ਜਿੱਤ ਪਹਿਲਾਂ ਹੀ ਤੈਅ ਸੀ ਅਤੇ ਅਸੀਂ ਇਸ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਸੀ | ਦੱਸਣਯੋਗ ਹੈ ਕਿ ਮਾਨਿਕ ਸਾਹਾ ਦੇ ਹੀ ਫਿਰ ਤੋਂ ਮੁੱਖ ਮੰਤਰੀ ਬਣਨ ਦੀ ਪੂਰੀ ਸੰਭਾਵਨਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿ੍ਪੁਰਾ 'ਚ ਹੋਈ ਜਿੱਤ 'ਤੇ ਸੁੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਲੋਕਾਂ ਦਾ ਵੋਟ ਵਿਕਾਸ ਅਤੇ ਸਥਿਰਤਾ ਲਈ ਹੈ | ਉਨ੍ਹਾਂ ਕਿਹਾ ਕਿ ਡਬਲ ਇੰਜਨ ਸਰਕਾਰ ਸੂਬੇ ਦੇ ਵਿਕਾਸ ਲਈ ਕੰਮ ਕਰਦੀ ਰਹੇਗੀ | ਮੇਘਾਲਿਆ ਵਿਚ ਕੁੱਲ 59 ਸੀਟਾਂ ਵਿਚੋਂ ਐਨ.ਪੀ.ਪੀ. ਨੂੰ 26, ਭਾਜਪਾ ਨੂੰ 2, ਕਾਂਗਰਸ ਨੂੰ 5, ਯੂ.ਡੀ.ਪੀ. ਨੂੰ 11, ਏ.ਆਈ.ਟੀ.ਸੀ. ਨੂੰ 5, ਵੀ.ਪੀ.ਪੀ. ਨੂੰ 4, ਐਚ.ਐਸ.ਪੀ.ਡੀ.ਪੀ. ਨੂੰ 2, ਆਜ਼ਾਦ ਉਮੀਦਵਾਰਾਂ ਨੂੰ 2, ਪੀ.ਡੀ.ਐਫ. ਨੂੰ 2 ਸੀਟਾਂ ਮਿਲੀਆਂ ਸਨ
ਨਾਗਾਲੈਂਡ 'ਚ ਟੁੱਟੀ 60 ਸਾਲ ਦੀ ਪਰੰਪਰਾ, ਪਹਿਲੀ ਵਾਰ ਦੋ ਔਰਤਾਂ ਬਣੀਆਂ ਵਿਧਾਇਕ
1963 ਵਿਚ ਨਾਗਾਲੈਂਡ ਸੂਬਾ ਬਣਿਆ ਸੀ ਤੇ 60 ਸਾਲ ਬੀਤ ਚੁੱਕੇ ਹਨ ਅਤੇ ਇਸ ਵਾਰ ਲੋਕ 14ਵੀਂ ਵਾਰ ਮੁੱਖ ਮੰਤਰੀ ਦੀ ਚੋਣ ਕਰ ਰਹੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਅੱਜ ਤੋਂ ਪਹਿਲਾਂ ਕਿਸੇ ਵੀ ਸੀਟ 'ਤੇ ਕੋਈ ਵੀ ਔਰਤ ਵਿਧਾਇਕ ਨਹੀਂ ਬਣ ਸਕੀ ਸੀ ਪਰ ਇਸ ਵਾਰ ਇਹ ਪਰੰਪਰਾ ਟੁੱਟ ਗਈ | ਇਸ ਵਾਰ ਐਨ. ਡੀ. ਪੀ. ਪੀ. ਦੀ ਹੇਕਾਨੀ ਜਖਾਲੂ ਅਤੇ ਸਾਲਹੁਟੁਆਨੋ ਨੇ ਇਤਿਹਾਸ ਬਣਾਉਂਦੇ ਹੋਏ ਸੂਬੇ ਦੀ ਪਹਿਲੀ ਮਹਿਲਾ ਵਿਧਾਇਕ ਬਣਨ ਦਾ ਮਾਣ ਹਾਸਲ ਕੀਤਾ | ਚੋਣ ਅਧਿਕਾਰੀਆਂ ਨੇ ਦੱਸਿਆ ਕਿ ਐਨ.ਡੀ.ਪੀ.ਪੀ. ਦੀ ਉਮੀਦਵਾਰ ਜਖਾਲੂ ਨੇ ਦੀਮਾਪੁਰ-3 ਸੀਟ 'ਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਉਮੀਦਵਾਰ ਅਜ਼ੇਟੋ ਜ਼ਿਮੋਮੀ ਨੂੰ 1536 ਵੋਟਾਂ ਨਾਲ ਹਰਾਇਆ | 47 ਸਾਲਾ ਹੇਕਾਨੀ ਨੂੰ 14,395 ਵੋਟਾਂ ਮਿਲੀਆਂ ਅਤੇ ਉਹ ਕੇਵਲ 7 ਮਹੀਨੇ ਪਹਿਲਾਂ ਦੀ ਰਾਜਨੀਤੀ ਵਿਚ ਆਏ ਸਨ | ਇਸ ਤੋਂ ਬਿਨਾਂ ਹੇਕਾਨੀ ਦੀ ਹੀ ਪਾਰਟੀ ਦੀ ਸਾਲਹੁਟੁਆਨੋ ਕਰੂਸ ਨੂੰ ਪੱਛਮੀ ਅੰਗਾਮੀ ਸੀਟ ਤੋਂ ਕੇਵਲ 7 ਵੋਟਾਂ ਨਾਲ ਜਿੱਤ ਮਿਲੀ | 56 ਸਾਲਾ ਸਾਲਹੁਟੁਆਨੋ ਦੀ ਇਹ ਦੂਸਰੀ ਚੋਣ ਸੀ | ਦੱਸਣਯੋਗ ਹੈ ਕਿ 60 ਵਿਧਾਨ ਸਭਾ ਸੀਟਾਂ ਵਾਲੇ ਨਾਗਾਲੈਂਡ ਵਿਚ 184 ਉਮੀਦਵਾਰ ਮੈਦਾਨ ਵਿਚ ਸਨ, ਜਿਨ੍ਹਾਂ ਵਿਚ ਕੇਵਲ 4 ਔਰਤਾਂ ਸਨ
.jpg)
.jpg)



.jpg)
.jpg)
.jpg)
.jpg)


.jpg)

.jpg)



.jpg)
.jpg)