ਮਿਸ਼ੀਗਨ ਸਟੇਟ ਯੂਨੀਵਰਸਿਟੀ ਦਾ ਹਮਲਾਵਰ ਦੋ ਹੋਰ ਸਕੂਲਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ-ਪੁਲਿਸ

ਮਿਸ਼ੀਗਨ ਸਟੇਟ ਯੂਨੀਵਰਸਿਟੀ ਦਾ ਹਮਲਾਵਰ ਦੋ ਹੋਰ ਸਕੂਲਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ-ਪੁਲਿਸ

ਸੈਕਰਾਮੈਂਟੋ, - ਬੰਦੂਕਧਾਰੀ, ਜਿਸ ਨੇ ਮਿਸ਼ੀਗਨ ਸਟੇਟ ਯੂਨੀਵਰਸਿਟੀ 'ਚ ਗੋਲੀਆਂ ਚਲਾ ਕੇ 3 ਵਿਦਿਆਰਥੀਆਂ ਦੀ ਹੱਤਿਆ ਕਰ ਦਿੱਤੀ ਸੀ ਅਤੇ 5 ਹੋਰਨਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ, ਦੀ ਯੋਜਨਾ ਨਿਊਜਰਸੀ ਦੇ 2 ਹੋਰ ਸਕੂਲਾਂ ਉਪਰ ਹਮਲਾ ਕਰਨ ਦੀ ਸੀ¢ ਇਹ ਪ੍ਰਗਟਾਵਾ ਪੁਲਿਸ ਨੇ ਇਕ ਬਿਆਨ ਵਿਚ ਕੀਤਾ ਹੈ, ਮਿਸ਼ੀਗਨ ਸਟੇਟ ਯੂਨੀਵਰਸਿਟੀ ਪੁਲਿਸ ਅਨੁਸਾਰ 43 ਸਾਲਾ ਐਂਥਨੀ ਡਵੇਨ ਮੈਕਰੇ ਨੇ ਸੋਮਵਾਰ ਦੀ ਸ਼ਾਮ ਨੂੰ ਯੂਨੀਵਰਸਿਟੀ ਵਿਚ ਅੰਧਾਧੁੰਦ ਗੋਲੀਆਂ ਚਲਾਉਣ ਉਪਰੰਤ ਖ਼ੁਦ ਨੂੰ ਵੀ ਗੋਲੀ ਮਾਰ ਕੇ ਖਤਮ ਕਰ ਲਿਆ ਸੀ, ਜਦੋਂ ਪੁਲਿਸ ਨੇ ਮੈਕਰੇ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ 'ਚੋਂ ਇਕ ਨੋਟ ਮਿਲਿਆ, ਜਿਸ ਵਿਚ ਦੋ ਹੋਰ ਸਕੂਲਾਂ ਨੂੰ ਅਗਲਾ ਨਿਸ਼ਾਨਾ ਬਣਾਉਣ ਦਾ ਜ਼ਿਕਰ ਹੈ, ਜਦੋਂ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਤਾਂ ਵਿਦਿਆਰਥੀਆਂ ਨੇ ਖਿੜਕੀਆਂ ਵਿਚੋਂ ਛਾਲਾਂ ਮਾਰ ਕੇ ਆਪਣੇ ਆਪ ਨੂੰ ਬਚਾਉਣ ਦਾ ਯਤਨ ਕੀਤਾ, ਮਾਰੇ ਗਏ ਵਿਦਿਆਰਥੀਆਂ ਦੀ ਪਛਾਣ ਜੂਨੀਅਰ ਅਲੈਗਜੰਡਰੀਆ ਵਰਨਰ, ਜੂਨੀਅਰ ਐਰੀਲ ਐਂਡਰਸਨ ਤੇ ਸੋਫੋਮੋਰ ਬਰੀਅਨ ਫਰੈਜਰ ਵਜੋਂ ਹੋਈ ਹੈ,

ad