ਮਾਰਚ ’ਚ ਲਾਂਚ ਹੋਵੇਗਾ ਸਸਤਾ ਆਈਫੋਨ, ਜਾਣੋ ਕਿੰਨੀ ਹੋਵੇਗੀ ਕੀਮਤ

ਮਾਰਚ ’ਚ ਲਾਂਚ ਹੋਵੇਗਾ ਸਸਤਾ ਆਈਫੋਨ, ਜਾਣੋ ਕਿੰਨੀ ਹੋਵੇਗੀ ਕੀਮਤ

ਗੈਜੇਟ ਡੈਸਕ– ਭਾਰਤ ’ਚ ਕਾਫੀ ਲੰਬੇ ਸਮੇਂ ਤੋਂ ਐਪਲ ਦੇ ਸਸਤੇ ਆਈਫੋਨ ਦਾ ਇੰਤਜ਼ਾਰ ਹੋ ਰਿਹਾ ਹੈ। ਹੁਣ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਐਪਲ ਇਸ ਸਸਤੇ ਆਈਫੋਨ ਨੂੰ ਜਲਦੀ ਹੀ ਲਾਂਚ ਕਰ ਸਕਦੀ ਹੈ। ਇਸ ਨੂੰ ਆਈਫੋਨ 9 ਜਾਂ ਆਈਫੋਨ ਐੱਸ.ਈ.2 ਨਾਂ ਨਾਲ ਲਿਆਇਆ ਜਾਵੇਗਾ। ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਇਸ ਸਸਤੇ ਆਈਫੋਨ ਦਾ ਪ੍ਰੋਡਕਸ਼ਨ ਸ਼ੁਰੂ ਹੋ ਚੁੱਕਾ ਹੈ। ਇਸ ਨੂੰ ਮਾਰਚ ਦੇ ਦੂਜੇ ਹਫਤੇ ’ਚ ਲਾਂਚ ਕੀਤਾ ਜਾ ਸਕਦਾ ਹੈ। 
ਛੋਟੀ ਡਿਸਪਲੇਅ ਦੇ ਨਾਲ ਆਏਗਾ ਇਹ ਆਈਫੋਨ ਮਾਡਲ
ਕਈ ਆਈਫੋਨ ਫੈਨ ਅਜਿਹੇ ਹਨ ਜੋ ਆਈਫੋਨ 5ਐੱਸ ਅਤੇ ਆਈਫੋਨ ਐੱਸ.ਈ. ਜਿੰਨੀ ਡਿਸਪਲੇਅ ਵਾਲੇ ਫੋਨ ਨੂੰ ਹੀ ਰੱਖਣਾ ਪਸੰਦ ਕਰਦੇ ਹਨ। ਇਹੀ ਕਾਰਨ ਹੈ ਕਿ ਇਸ ਫੋਨ ਨੂੰ ਸਸਤੀ ਕੀਮਤ ’ਚ ਲਿਆਇਆ ਜਾਵੇਗਾ। ਇਸ ਫੋਨ ਦੇ 4.7 ਇੰਚ ਐੱਲ.ਸੀ.ਡੀ. ਡਿਸਪਲੇਅ, ਟੱਚ ਆਈ.ਡੀ. ਦੇ ਨਾਲ ਹੋਮ ਬਟਨ ਅਤੇ ਬੇਹੱਦ ਪਤਲੇ ਬੇਜ਼ਲਸ ਦੇ ਨਾਲ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਦੀ ਕੀਮਤ ਵੀ 399 ਡਾਲਰ (ਕਰੀਬ 28 ਹਜ਼ਾਰ ਰੁਪਏ) ਹੋ ਸਕਦੀ ਹੈ। 

ad