ਮਾਮੂਲੀ ਤਕਰਾਰ ਤੋਂ ਬਾਅਦ ਵਿਦਿਆਰਥੀਆਂ ਵਿੱਚ ਹੋਈ ਲੜਾਈ
ਜਗਰਾਉਂ, : ਸਥਾਨਕ ਕਮਲ ਚੌਂਕ ਵਿਚ ਸਥਿਤ ਸਨਮਤੀ ਵਿਮਲ ਜੈਨ ਸਕੂਲ ਬਾਹਰ ਮਾਮੂਲੀ ਤਕਰਾਰ ਤੋਂ ਬਾਅਦ ਵਿਦਿਆਰਥੀਆਂ ਵਿੱਚ ਹੋਈ ਲੜਾਈ ਦੌਰਾਨ ਇੱਕ 9 ਵੀਂ ਜਮਾਤ ਦੇ ਵਿਦਿਆਰਥੀ ਦੇ ਸਿਰ ਵਿਚ ਗੰਭੀਰ ਸੱਟ ਵੱਜੀ ਜਿਸ ਤੋਂ ਬਾਅਦ ਉਸਨੂੰ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਸਿਵਲ ਹਸਪਤਾਲ ਜਗਰਾਊ ਇਲਾਜ ਲਈ ਲੈ ਜਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਵਿਦਿਆਰਥੀ ਦੇ ਸਿਰ ਵਿਚ ਟਾਂਕੇ ਲਗਾ ਕੇ ਉਸ ਦਾ ਇਲਾਜ ਕੀਤਾ ਗਿਆ। ਆਪਣੇ ਨਾਲ ਬੀਤੀ ਸਾਰੀ ਘਟਨਾ ਦੀ ਜਾਣਕਾਰੀ ਸਾਂਝੀ ਕਰਦਿਆਂ ਨੌਵੀਂ ਜਮਾਤ ਦੇ ਵਿਦਿਆਰਥੀ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਪਾਰਕ ਖੇਡਣ ਗਿਆ ਸੀ ਜਿੱਥੋਂ ਕਿ ਜਸਮੀਤ ਨਾਮ ਦਾ ਇੱਕ ਲੜਕਾ ਆਪਣੀ ਸਹੇਲੀ ਨਾਲ ਆਉਂਦਾ ਰਹਿੰਦਾ ਹੈ ਅਤੇ ਇਕ ਦਿਨ ਉਸਦੀ ਸਕੂਟਰੀ ਦੀ ਕਿਸੇ ਨਾਮਾਲੂਮ ਵਿਅਕਤੀ ਵੱਲੋਂ ਹਵਾ ਕੱਢ ਦਿੱਤੀ ਗਈ ਸੀ ਇਸ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਸੀ ਪਰ ਉਹ ਲੜਕਾ ਉਸ ਨੂੰ ਕਹਿਣ ਲੱਗਾ ਕਿ ਉਸਦੀ ਸਹੇਲੀ ਤੇਰੇ ਨਾਲ ਤੇਰੇ ਸਕੂਲ ਵਿਚ ਪੜ੍ਹਦੀ ਹੈ ਇਸ ਕਾਰਨ ਤੂੰ ਮੇਰੀ ਸਕੂਟਰੀ ਦੀ ਹਵਾ ਕੱਢੀ ਹੈ।
ਜਖਮੀ ਵਿਦਿਆਰਥੀ ਨੇ ਉਸ ਨੂੰ ਦੱਸਿਆ ਕਿ ਮੈਂ ਤੇਰੀ ਸਕੂਟਰੀ ਦੀ ਹਵਾ ਨਹੀਂ ਕੱਢੀ ਇੰਨੀ ਗੱਲ ਆਖ ਕੇ ਮੈਂ ਆਪਣੇ ਘਰ ਵਾਪਸ ਪਰਤ ਆਇਆ ਅਤੇ ਮੈਂ ਆਪਣੀ ਇੰਸਟਾਗ੍ਰਾਮ ਆਈ. ਡੀ. ਤੋਂ ਜਸਮੀਤ ਦੇ ਨਾਲ ਰਹਿਣ ਵਾਲਾ ਜੋ ਉਸ ਦਾ ਦੋਸਤ ਸਾਡੇ ਮੁਹੱਲੇ ਵਿਚ ਰਹਿੰਦਾ ਹੈ ਉਸਨੂੰ ਮੈਸ਼ਜ ਕੀਤਾ ਅਤੇ ਕਿਹਾ ਕਿ ਤੂੰ ਆਪਣੇ ਦੋਸਤ ਨੂੰ ਸਮਝਾ ਲੈ ਮੈਂ ਅਜਿਹਾ ਕੁੱਝ ਨਹੀਂ ਕੀਤਾ ਅਤੇ ਨਾ ਹੀ ਮੈਂ ਕਿਸੇ ਝਮੇਲੇ ਵਿੱਚ ਫਸਣਾ ਚਾਹੁੰਦਾ ਹਾਂ। ਪਰ ਸਾਡੇ ਮੁਹੱਲੇ ਵਿੱਚ ਰਹਿਣ ਵਾਲਾ ਜਸਬੀਰ ਦਾ ਦੋਸਤ ਮੈਨੂੰ ਇਹ ਗਾਲੀ ਗਲੋਚ ਕਰਨ ਲੱਗ ਪਿਆ ਅਤੇ ਮੈਂ ਵੀ ਉਸ ਨੂੰ ਦੋ ਚਾਰ ਗਾਲਾਂ ਕੱਢ ਦਿੱਤੀਆਂ ਅਤੇ ਉਸਨੇ ਮੈਨੂੰ ਕਿਹਾ ਕਿ ਮੈਂ ਆਪਣੇ ਘਰ ਦੇ ਬਾਹਰ ਮੁਹੱਲੇ ਵਿਚ ਖੜ੍ਹਾ ਹਾਂ ਤੂੰ ਆਜਾ। ਮੈਂ ਆਪਣੇ ਨਾਲ ਬੀਤੀ ਸਾਰੀ ਘਟਨਾ ਆਪਣੇ ਪਿਤਾ ਨੂੰ ਦੱਸੀ ਤਾਂ ਮੇਰੇ ਪਿਤਾ ਜੀ ਉਸ ਲੜਕੇ ਨਾਲ ਗੱਲ ਕਰਨ ਲਈ ਗਏ ਤਾਂ ਉਸ ਨੇ ਮੇਰੇ ਪਿਤਾ ਜੀ ਨਾਲ ਵੀ ਧੱਕਾ ਮੁੱਕੀ ਕੀਤੀ ਅਤੇ ਅੱਜ ਜਦੋਂ ਮੈਂ ਸਵੇਰੇ ਸਕੂਲ ਆਇਆ ਤਾਂ ਜਸਮੀਤ ਅਤੇ ਉਸਦੇ ਸਾਥੀਆਂ ਨੇ ਮੈਨੂੰ ਸਕੂਲ ਦੇ ਬਾਹਰ ਹੀ ਘੇਰ ਲਿਆ ਤੇ ਮੇਰੀ ਕੁੱਟਮਾਰ ਕਰਦੇ ਹੋਏ ਮੇਰਾ ਸਿਰ ਪਾੜ ਦਿੱਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਘਟਨਾ ਦਾ ਸ਼ਿਕਾਰ ਹੋਏ ਨੌਵੀਂ ਜਮਾਤ ਦੇ ਵਿਦਿਆਰਥੀ ਨੇ ਦੱਸਿਆ ਕਿ ਜਿਨ੍ਹਾਂ ਲੜਕਿਆਂ ਨੇ ਉਸ ਦੀ ਕੁੱਟਮਾਰ ਕੀਤੀ ਹੈ ਉਨ੍ਹਾਂ ਵਿੱਚੋਂ ਇੱਕ ਲੜਕਾ ਉਸ ਦੇ ਹੀ ਸਕੂਲ ਵਿੱਚ ਗਿਆਰਵੀਂ ਜਮਾਤ ਵਿੱਚ ਪੜ੍ਹਦਾ ਹੈ ਜੋ ਕਿ ਚਿੱਟੇ ਦਾ ਨਸ਼ਾ ਕਰਨ ਦਾ ਵੀ ਆਦੀ ਹੈ। ਇਸ ਪੂਰੇ ਘਟਨਾਕ੍ਰਮ ਸਬੰਧੀ ਜਦੋਂ ਸਕੂਲ ਦੀ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਅਜਿਹਾ ਕੋਈ ਵੀ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ ਹੈ ਪਰ ਉਨ੍ਹਾਂ ਨੂੰ ਏਨੀ ਗੱਲ ਜ਼ਰੂਰ ਪਤਾ ਲੱਗਿਆ ਕਿ ਸਕੂਲ ਦੇ ਬਾਹਰ ਕੁਝ ਬੱਚਿਆਂ ਦੀ ਲੜਾਈ ਹੋਈ ਹੈ। ਉਨ੍ਹਾਂ ਆਖਿਆ ਕਿ ਜੇਕਰ ਸਕੂਲ ਬਾਹਰ ਲੜਾਈ ਕਰਨ ਵਾਲੇ ਉਨ੍ਹਾਂ ਦੇ ਸਕੂਲ ਦੇ ਹੋਣਗੇ ਤਾਂ ਸਕੂਲ ਵੱਲੋਂ ਬੱਚਿਆਂ ਦੇ ਨਾਲ ਨਾਲ ਉਹਨਾਂ ਦੇ ਮਾਪਿਆਂ ਨੂੰ ਬੁਲਾ ਕੇ ਇਸ ਪੂਰੇ ਮਾਮਲੇ ਸੰਬੰਧੀ ਗੱਲਬਾਤ ਕੀਤੀ ਜਾਵੇਗੀ।
.jpg)
.jpg)



.jpg)
.jpg)
.jpg)
.jpg)


.jpg)

.jpg)



.jpg)