ਮਸ਼ਹੂਰ ਰੈਪਰ ਦੀ ਸਟੇਜ 'ਤੇ ਗਾਉਂਦੇ ਹੋਏ ਮੌਤ

ਮਸ਼ਹੂਰ ਰੈਪਰ ਦੀ ਸਟੇਜ 'ਤੇ ਗਾਉਂਦੇ ਹੋਏ ਮੌਤ

ਸਟੇਜ 'ਤੇ ਗਾਉਂਦੇ ਹੋਏ ਦੱਖਣੀ ਅਫਰੀਕਾ ਦੇ ਮਸ਼ਹੂਰ ਰੈਪਰ ਤੇ ਮਿਊਜ਼ੀਸ਼ੀਅਨ ਕੋਸਟਾ ਟਿਚ ਦਾ ਦੇਹਾਂਤ ਹੋ ਗਿਆ ਹੈ। ਰਿਪੋਰਟ ਮੁਤਾਬਕ ਰੈਪਰ ਇੱਕ ਪ੍ਰੋਗਰਾਮ ਦੌਰਾਨ ਬੇਹੋਸ਼ ਹੋ ਕੇ ਡਿੱਗ ਗਏ ਤੇ ਇਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਕੋਸਟਾ ਟਿਚ ਦੇ ਅਚਾਨਕ ਦੇਹਾਂਤ ਨਾਲ ਹਰ ਕੋਈ ਪ੍ਰੇਸ਼ਾਨ ਹੈ। ਅਜੇ ਉਨ੍ਹਾਂ ਦੀ ਉਮਰ ਸਿਰਫ 27 ਸਾਲ ਹੀ ਸੀ। ਭਰੀ ਜਵਾਨੀ ਵਿੱਚ ਕਿਸੇ ਦਾ ਇਸ ਤਰ੍ਹਾਂ ਜਾਣਾ ਬਹੁਤ ਹੀ ਦੁੱਖ ਦੀ ਗੱਲ ਹੈ |

ਕੋਸਟਾ ਟਿਚ ਜੋਹਾਨਸਬਰਗ ਵਿੱਚ ਅਲਟਰਾ ਸਾਊਥ ਅਫਰੀਕਾ ਮਿਊਜ਼ਿਕ ਕੰਸਰਟ ਵਿੱਚ ਪਰਫਾਰਮ ਕਰ ਰਹੇ ਸਨ, ਉਦੋਂ ਇਹ ਘਟਨਾ ਵਾਪਰ ਗਈ ।ਰਿਪੋਰਟ ਮੁਤਾਬਕ ਜਿਸ ਸਮੇਂ ਇਹ ਘਟਨਾ ਹੋਈ ਉਦੋਂ ਕੋਸਟਾ ਟਿਚ ਜੋਹਾਨਸਬਰਗ ਵਿੱਚ ਅਲਟਰਾ ਸਾਊਥ ਅਫਰੀਕਾ ਮਿਊਜ਼ਿਕ ਕੰਸਰਟ ਵਿਚ ਪਰਫਾਰਮ ਕਰ ਰਹੇ ਸਨ। ਹਾਲਾਂਕਿ ਅਜੇ ਰੈਪਰ ਦੀ ਮੌਤ ਦੀ ਵਜ੍ਹਾ ਸਪੱਸ਼ਟ ਨਹੀਂ ਹੋਈ ਹੈ। ਸਾਰੇ ਆਰਟਿਸਟਸ, ਮਿਊਜ਼ਿਕ ਨੈਟਵਰਕ ਤੇ ਫੈਂਸ ਨੇ ਕੋਸਟਾ ਟਿਜ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ ਹੈ |

sant sagar