ਮਨਮੀਤ ਗਰੇਵਾਲ ਦੀ ਮੌਤ ਤੋਂ ਦੁੱਖੀ ਨਿਆ ਸ਼ਰਮਾ, ਇੰਡਸਟਰੀ ਨੂੰ ਕੀਤੀ ਇਹ ਖਾਸ ਅਪੀਲ

ਮਨਮੀਤ ਗਰੇਵਾਲ ਦੀ ਮੌਤ ਤੋਂ ਦੁੱਖੀ ਨਿਆ ਸ਼ਰਮਾ, ਇੰਡਸਟਰੀ ਨੂੰ ਕੀਤੀ ਇਹ ਖਾਸ ਅਪੀਲ

ਮੁੰਬਈ  — ਅਦਾਕਾਰ ਮਨਮੀਤ ਗਰੇਵਾਲ, ਜਿਨ੍ਹਾਂ ਨੇ ਕਿ ਪਿਛਲੇ ਦਿਨੀਂ ਕੋਰੋਨਾ ਵਾਇਰਸ ਤੋਂ ਬਾਅਦ ਪੈਦਾ ਹੋਏ ਵਿੱਤ ਸੰਕਟ ਤੋਂ ਬਾਅਦ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ। ਉਨ੍ਹਾਂ ਦੇ ਹੱਕ 'ਚ ਕਈ ਹਸਤੀਆਂ ਅੱਗੇ ਆਈਆਂ ਹਨ। ਅਦਾਕਾਰਾ ਨੀਆ ਸ਼ਰਮਾ ਨੇ ਵੀ ਇਕ ਪੋਸਟ ਸਾਂਝੀ ਕਰਦੇ ਹੋਏ ਮਨਮੀਤ ਵੱਲੋਂ ਆਰਥਿਕ ਹਾਲਾਤਾਂ ਦੇ ਚੱਲਦਿਆਂ ਚੁੱਕੇ ਗਏ ਇਸ ਕਦਮ 'ਤੇ ਨਿਰਾਸ਼ਾ ਜਤਾਈ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਇਕ ਲੰਬੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ, ''ਇਹ ਨਹੀਂ ਕਿ ਮੈਂ ਉਸ ਨੂੰ ਜਾਣਦੀ ਸੀ ਪਰ ਉਸ ਵੱਲੋਂ ਆਰਥਿਕ ਹਲਾਤਾਂ ਕਰਕੇ ਖੁਦਕੁਸ਼ੀ ਕਰਨ ਦੀ ਖਬਰ ਪ੍ਰੇਸ਼ਾਨ ਕਰਨ ਵਾਲੀ ਹੈ। ਮੈਂ ਆਪਣੇ ਬਹੁਤ ਸਾਰੇ ਦੋਸਤਾਂ ਜੋ ਕਿ ਅਦਾਕਾਰ ਹਨ ਨੂੰ ਜਾਣਦੀ ਹਾਂ, ਜਿਨ੍ਹਾਂ ਨੂੰ ਪਿਛਲੇ ਸਾਲ ਜਾਂ ਇਸ ਸਾਲ ਵੱਧ ਕਿਰਾਇਆ ਦੇਣਾ ਪੈ ਰਿਹਾ ਹੈ। ਇਸ ਸਾਲ ਕੰਮ ਨੂੰ ਅਣਮਿੱਥੇ ਸਮੇਂ ਲਈ ਰੋਕਿਆ ਗਿਆ ਹੈ, ਜਿਸ ਕਾਰਨ ਹਰ ਕੋਈ ਕਿਤੇ ਨਾ ਕਿਤੇ ਹੌਸਲਾ ਛੱਡ ਰਿਹਾ ਹੈ।''
ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਮੈਂ ਆਪਣੇ ਸਾਥੀ ਅਦਾਕਾਰਾਂ ਅਤੇ ਦੋਸਤਾਂ ਲਈ ਨਿਮਰਤਾ ਪੂਰਨ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਉਨ੍ਹਾਂ ਦੇ ਬਕਾਏ ਦੀ ਰਾਸ਼ੀ ਖਾਸ ਤੌਰ 'ਤੇ ਉਦੋਂ ਦਿੱਤੀ ਜਾਵੇ ਜਦੋਂ ਉਨ੍ਹਾਂ ਨੂੰ ਇਸ ਦੀ ਸਖਤ ਲੋੜ ਹੁੰਦੀ ਹੈ।

ad