ਅਮਰੀਕਾ ਵੱਲੋਂ ਐੱਚ-1ਬੀ ਵੀਜ਼ਾ ਦੇ ਕੁਝ ਇਛੁੱਕਾਂ ਨੂੰ ਮੁੜ ਤੋਂ ਅਰਜ਼ੀਆਂ ਦਾਖ਼ਲ ਕਰਨ ਦੀ ਮਨਜ਼ੂਰੀ

ਅਮਰੀਕਾ ਵੱਲੋਂ ਐੱਚ-1ਬੀ ਵੀਜ਼ਾ ਦੇ ਕੁਝ ਇਛੁੱਕਾਂ ਨੂੰ ਮੁੜ ਤੋਂ ਅਰਜ਼ੀਆਂ ਦਾਖ਼ਲ ਕਰਨ ਦੀ ਮਨਜ਼ੂਰੀ

ਅਮਰੀਕਾ ਵਿਚ ਅਜਿਹੇ ਵਿਦੇਸ਼ੀ ਮਹਿਮਾਨ ਵਰਕਰ ਐੱਚ-1ਬੀ ਵੀਜ਼ਾ ਲਈ ਮੁੜ ਤੋਂ ਅਰਜ਼ੀਆਂ ਦਾਖ਼ਲ ਕਰ ਸਕਣਗੇ ਜਿਨ੍ਹਾਂ ਦੀਆਂ ਅਰਜ਼ੀਆਂ ਨੂੰ ਸ਼ੁਰੂਆਤੀ ਰਜਿਸਟਰੇਸ਼ਨ ਵਕਫ਼ੇ ’ਤੇ ਆਧਾਰਤ ਹੋਣ ਕਾਰਨ ਰੱਦ ਕਰ ਦਿੱਤਾ ਗਿਆ ਸੀ।
ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਸਰਵਿਸਿਜ਼ (ਯੂਐੱਸਸੀਆਈਐੱਸ) ਮੁਤਾਬਕ ਅਜਿਹੇ ਲੋਕ ਮੁੜ ਤੋਂ ਅਰਜ਼ੀਆਂ ਦਾਖ਼ਲ ਕਰ ਸਕਦੇ ਹਨ ਜਿਨ੍ਹਾਂ ਦੀਆਂ ਅਰਜ਼ੀਆਂ ਸਿਰਫ਼ ਇਸ ਵਾਸਤੇ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਪ੍ਰਸ਼ਾਸਨਿਕ ਤੌਰ ’ਤੇ ਬੰਦ ਕਰ ਦਿੱਤੀਆਂ ਗਈਆਂ ਹਨ ਕਿਉਂਕਿ ਉਨ੍ਹਾਂ ਦੀ ਬੇਨਤੀ ਸ਼ੁਰੂਆਤ ਤਰੀਕ 1 ਅਕਤੂਬਰ 2020 ਤੋਂ ਬਾਅਦ ਸੀ। ਐੱਚ-1ਬੀ ਵੀਜ਼ਾ ਇਕ ਗੈਰ-ਅਪਰਵਾਸੀ ਵੀਜ਼ਾ ਹੈ ਜਿਸ ਦੀ ਮਦਦ ਨਾਲ ਅਮਰੀਕੀ ਕੰਪਨੀਆਂ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਜ਼ਰੂਰਤ ਵਾਲੇ ਵਿਸ਼ੇਸ਼ ਪੇਸ਼ਿਆਂ ਵਿਚ ਵਿਦੇਸ਼ੀ ਵਰਕਰਾਂ ਨੂੰ ਨੌਕਰੀਆਂ ’ਤੇ ਰੱਖਦੀਆਂ ਹਨ। ਯੂਐੱਸਸੀਆਈਐੱਸ ਨੇ ਬੁੱਧਵਾਰ ਨੂੰ ਕਿਹਾ, ‘‘ਜੇਕਰ ਤੁਹਾਡੀ ਵਿੱਤੀ ਵਰ੍ਹੇ 2021 ਦੀ ਪਟੀਸ਼ਨ ਇਸ ਵਾਸਤੇ ਪੂਰੀ ਤਰ੍ਹਾਂ ਰੱਦ ਜਾਂ ਪ੍ਰਸ਼ਾਸਨਿਕ ਤੌਰ ’ਤੇ ਬੰਦ ਕੀਤੀ ਗਈ ਹੈ ਕਿਉਂਕਿ ਤੁਹਾਡੀ ਪਟੀਸ਼ਨ ਸ਼ੁਰੂਆਤੀ ਰਜਿਸਟਰੇਸ਼ਨ ਵਕਫ਼ੇ ਦੌਰਾਨ ਜਮ੍ਹਾਂ ਕੀਤੇ ਗਏ ਰਜਿਸਟਰੇਸ਼ਨ ’ਤੇ ਆਧਾਰਤ ਸੀ ਪਰ ਤੁਸੀਂ 1 ਅਕਤੂਬਰ 2020 ਤੋਂ ਬਾਅਦ ਕਿਸੇ ਸ਼ੁਰੂਆਤੀ ਤਰੀਕ ਦੀ ਅਪੀਲ ਕੀਤੀ ਸੀ ਤਾਂ ਤੁਸੀਂ ਪਹਿਲਾਂ ਤੋਂ ਦਾਇਰ ਪਟੀਸ਼ਨ ਨੂੰ ਮੁੜ ਤੋਂ ਦਾਖ਼ਲ ਕਰ ਸਕਦੇ ਹੋ।’’ ਯੂਐੱਸਸੀਆਈਐੱਸ ਨੇ ਕਿਹਾ ਕਿ ਇਨ੍ਹਾਂ ਪਟੀਸ਼ਨਾਂ ਨੂੰ 1 ਅਕਤੂਬਰ 2021 ਤੋਂ ਪਹਿਲਾਂ ਜਮ੍ਹਾਂ ਕੀਤਾ ਜਾ ਸਕਦਾ ਹੈ। 

sant sagar