ਭਾਜਪਾ ਵੱਲੋਂ 72 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਭਾਜਪਾ ਵੱਲੋਂ 72 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਭਾਜਪਾ ਵੱਲੋਂ 72 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
ਨਵੀਂ ਦਿੱਲੀ-ਭਾਜਪਾ ਨੇ ਬੁੱਧਵਾਰ ਨੂੰ ਅਗਾਮੀ ਲੋਕ ਸਭਾ ਚੋਣਾਂ ਲਈ 72 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਉੱਘੇ ਗਾਇਕ ਹੰਸ ਰਾਜ ਹੰਸ ਨੂੰ ਦਿੱਲੀ ਤੋਂ ਟਿਕਟ ਨਹੀਂ ਮਿਲੀ। ਸੂਚੀ ਦੇ ਕੁਝ ਪ੍ਰਮੁੱਖ ਉਮੀਦਵਾਰਾਂ ਵਿੱਚ ਹਰਸ਼ ਮਲਹੋਤਰਾ (ਪੂਰਬੀ ਦਿੱਲੀ), ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ (ਕਰਨਾਲ), ਰਾਓ ਇੰਦਰਜੀਤ ਸਿੰਘ (ਗੁੜਗਾਉਂ), ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ (ਹਵੇਰੀ), ਪੰਕਜਾ ਮੁੰਡੇ (ਬੀਡ), ਅਨਿਲ ਬਲੂਨੀ (ਗੜ੍ਹਵਾਲ), ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ (ਹਰਿਦੁਆਰ), ਤੇਜਸਵੀ ਸੂਰਿਆ (ਬੰਗਲੌਰ ਦੱਖਣੀ), ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ (ਧਾਵੜ), ਪਿਊਸ਼ ਗੋਇਲ (ਮੁੰਬਈ ਉੱਤਰੀ), ਨਿਤਿਨ ਗਡਕਰੀ (ਨਾਗਪੁਰ), ਅਨੁਰਾਗ ਸਿੰਘ ਠਾਕੁਰ (ਹਮੀਰਪੁਰ) ਅਤੇ ਸ਼ੋਭਾ ਕਰੰਦਲਾਜੇ (ਬੰਗਲੌਰ ਉੱਤਰੀ) ਸ਼ਾਮਲ ਹਨ। ਪਾਰਟੀ ਨੇ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਲੋਕ ਸਭਾ ਦੇ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਦਿੱਲੀ ਵਿੱਚ, ਭਾਜਪਾ ਨੇ ਦੋ ਨਵੇਂ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ ਜਿਨ੍ਹਾਂ ’ਚ ਪੂਰਬੀ ਦਿੱਲੀ ਤੋਂ ਹਰਸ਼ ਮਲਹੋਤਰਾ ਅਤੇ ਉੱਤਰ ਪੱਛਮੀ ਦਿੱਲੀ ਤੋਂ ਯੋਗੇਂਦਰ ਚੰਦੋਲੀਆ ਸ਼ਾਮਲ ਹਨ। ਦਿੱਲੀ ਤੋਂ ਪਾਰਟੀ ਦੇ ਮੌਜੂਦਾ ਸੰਸਦ ਮੈਂਬਰਾਂ ਗੌਤਮ ਗੰਭੀਰ ਅਤੇ ਹੰਸ ਰਾਜ ਹੰਸ ਨੂੰ ਇਸ ਵਾਰ ਟਿਕਟ ਨਹੀਂ ਮਿਲੀ। ਇਸ ਦੇ ਨਾਲ ਹੀ ਭਾਜਪਾ ਵਿੱਚ ਸ਼ਾਮਲ ਹੋਏ ਅਸ਼ੋਕ ਤੰਵਰ ਨੂੰ ਹਰਿਆਣਾ ਦੇ ਸਿਰਸਾ ਵਿੱਚ ਮੌਜੂਦਾ ਸੰਸਦ ਮੈਂਬਰ ਸੁਨੀਤਾ ਦੁੱਗਲ ਦੀ ਥਾਂ ਟਿਕਟ ਮਿਲੀ ਹੈ।

sant sagar